UNP

ਧੀ ਭਾਰ ਕਦੇ ਨੀਂ ਹੋ ਸਕਦੀ

Go Back   UNP > Poetry > Punjabi Poetry

UNP Register

 

 
Old 09-Jul-2010
Saini Sa'aB
 
Exclamation ਧੀ ਭਾਰ ਕਦੇ ਨੀਂ ਹੋ ਸਕਦੀ

ਇਹ ਮਹਿਕਾਂ ਤਾਂ ਵੰਡ ਸਕਦੀ ਏ, ਪਰ ਖ਼ਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ ! ਧੀ ਭਾਰ ਕਦੇ ਨੀਂ ਹੋ ਸਕਦੀ ।

ਅਸਮਾਨਾਂ ਵਿੱਚ ਜਾ ਸਕਦੀ ਏ, ਮੈਦਾਨਾਂ ਵਿੱਚ ਆ ਸਕਦੀ ਏ,

ਢੋਲੇ ਮਾਹੀਏ ਵੀ ਗਾ ਸਕਦੀ ਏ, ਲਾਚਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ

ਜੇ ਦੁਨੀਆਂ ਪਿਆਰ ਗੁਨਾਹ ਮੰਨਦੀ.

ਧੀ ਸਾਹਿਬਾਂ ਵੀ ਇੱਕ ਜੰਮੀ ਸੀ, ਧੀ ਹੀਰ ਵੀ ਇੱਕ ਜੰਮੀ ਸੀ,

ਪਰ ਜੰਮਣੋਂ ਪਹਿਲਾਂ ਮਰਨ ਵਾਲੀ, ਗੁਨਾਹਗਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ

ਜਿਹਨੇ ਨਾਨਕ, ਗੋਬਿੰਦ ਜਾਏ ਨੇ, ਪੁੱਤ ਨੀਹਾਂ ਵਿੱਚ ਚਿਣਵਾਏ ਨੇਂ,

ਜਿਹਨੇ ਸੱਤ ਵਾਰ ਕੇ ਕੌਮ ਜਿੱਤੀ, ਉਹ ਹਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ

ਮੈਂ ਜਦ ਬੇਵਕਤਾ ਖਾਂਦਾ ਹਾਂ, ਉਹਤੋਂ ਦੂਰ ਕਿੱਤੇ ਰਹਿ ਜਾਂਦਾ ਹਾਂ,

ਉਸ ਵਕਤ ਜੋ ਚੇਤੇ ਆਉਂਦੀ ਏ, ਉਹ ਭੁੱਲ ਕਦੇ ਨੀਂ ਹੋ ਸਕਦੀ,

ਵਿਸਾਰ ਕਦੇ ਨੀਂ ਹੋ ਸਕਦੀ,

ਧੀਆਂ ਮਾਰਨ ਵਾਲਿਓ ਉਏ


ਐਮ.ਐਸ.ਸਾਹਿਲ

 
Old 09-Jul-2010
jaswindersinghbaidwan
 
Re: ਧੀ ਭਾਰ ਕਦੇ ਨੀਂ ਹੋ ਸਕਦੀ

awesome,, a nice lesson.. thanks janaab...

 
Old 09-Jul-2010
Saini Sa'aB
 
Re: ਧੀ ਭਾਰ ਕਦੇ ਨੀਂ ਹੋ ਸਕਦੀ

Originally Posted by jaswindersinghbaidwan View Post
awesome,, a nice lesson.. thanks janaab...
thanks 2 u also

 
Old 09-Jul-2010
mukesh89
 
Re: ਧੀ ਭਾਰ ਕਦੇ ਨੀਂ ਹੋ ਸਕਦੀ

nice.........

Post New Thread  Reply

« ਸਵਾਲ ਬੰਦੇ ਦਾ :- ? | ਇਕ ਵਾਰੀ ਦੁਨੀਆ ਵਿਖਾ ਮਾਏ ਮੇਰੀਏ »
X
Quick Register
User Name:
Email:
Human Verification


UNP