ਧੀ ਆਪਣੀ

ਜੇ ਚਾਉਂਦੇ ਹਾਂ ਧੀ ਬਣੇ ਓਹ,
ਮਾਂ-ਬਾਪ ਅਸੀਂ ਉਸਦੇ ਅਪਣਾਈਏ,
ਚਾਉਂਦੇ ਹਾਂ ਸਤਿਕਾਰ ਜੇਠ-ਦਿਓਰ ਦਾ,
ਤਾਂ ਭੈਣ ਉਸਦੀ ਨੂੰ ਭੈਣ ਬਣਾਈ ਏ,
ਵਡੀ ਨਨਾਣ ਨੂੰ ਭੈਣ ਓਹ ਸਮਝੇ,
ਸਾਲੇ ਨੂੰ ਫਿਰ ਭਰਾ ਜਤਾਈ ਏ,
ਘਰ-ਬਾਹਰ,ਰਿਸ਼ਤੇ-ਨਾਤੇ ਛਡ ਕੇ ਆਵੇ,
ਵੰਸ਼ ਓਹ ਸਾਡਾ ਅਗੇ ਵਧਾਵੇ,
ਮਾਣ ਬਣੇ ਤੇ ਘਰ ਦੀ ਸ਼ਾਨ ਵਧੇ,
ਜੋ ਸਸ-ਸਹੁਰਾ ਨਹੀਂ ਮਾਂ-ਬਾਪ ਉਸਦੇ ਬਣ ਜਾਈਏ,
ਮਾਂ ਦਾ ਘਰ ਫਿਰ ਨਹੀਂ ਚੇਤੇ ਆਉਣਾ,
ਜੇ ਨੂੰਹ ਨਹੀਂ ਉਸਨੂੰ ਧੀ ਆਪਣੀ ਬਣਾਈਏ।

Writer-Sarbjit Kaur TooR
 
smiley32.gif
smiley32.gif
Sarbjit jii Beautiful lines :clap
 
Top