ਧੀਆਂ

ਧੀਆਂ ਆਪਣੀਆਂ ਨਹੀਂ ਬੈਗਾਨੀਆਂ ਨੇ,
ਇਹਨਾਂ ਬੈਗਾਨੀਆਂ ਹੀ ਰਹਿ ਜਾਣਾ ਏ।
ਪੇਕੇ ਘਰ ਏ ਧਨ ਬੈਗਾਨਾ ਨੇ,
ਸਹੁਰੇ ਘਰ ਬੈਗਾਨੀ ਅਖਵਾਓਣਾ ਹੈ।
ਆਪਣੇ ਹੋਕੇ ਵੀ ਕੋਈ ਆਪਣਾ ਨਹੀਂ,
ਹੁਕਮ ਸਬ ਦਾ ਏਨਾ ਨੇ ਵਾਜਾਓਣਾ ਏ।
ਪਿਓ,ਪੁਤਰ,ਭਰਾ ਤੇ ਸਿਰ ਦਾ ਸਾਈਂ,
ਇਸ ਚਕਰਵਿਓ ਵਿੱਚ ਜਕੜੀ ਏ ਮਾਂ ਦੀ ਜਾਈ
ਚਾਰੇ ਪਾਸੇ ਹੈ ਏਨੀ ਸਖ਼ਤਾਈ,
ਨਹੀਂ ਕਰ ਸਕਦੀ ਏ ਆਪਣੇ ਮਨ ਦੀ ਆਈ,
ਵਿਧਾਤਾ ਨੇ ਸਿਰਫ ਗੁਲਾਮੀ ਹੀ ਹੈ ਇਸਦੀ ਝੋਲੀ ਪਾਈ।
ਕਬਰ ਆਪਣੀ ਆਪ ਖੁਦਵਾਂਦੀਆਂ ਨੇ,
ਧੀਆਂ ਆਪਣੀਆਂ ਨਹੀਂ ਬੈਗਾਨੀਆਂ ਨੇ,
ਇਹਨਾਂ ਬੈਗਾਨੀਆਂ ਹੀ ਰਹਿ ਜਾਣਾ ਏ।

Writer-Sarbjit Kaur Toor
 
Last edited by a moderator:
Changaa Uprala Hai :wah Vadiya Ji..

ਇਥੇ ਭੈਣ ਮੇਰੀਏ ਸਾਰੇ ਬੈਗਾਨੈ...
ਸਭ ਪੇਕੜੈ ਘਰ ਨੇ...ਅਸਲੀ ਸੋਹਰੇ ਘਰ ਤਾ ਸਾਰਿਆ ਨੇ ਜਾਣਾ...
 
smiley32.gif
smiley32.gif
 
Top