ਧਮਕ ਨਗਾਰੇ ਗੂੰਜਦੇ

KARAN

Prime VIP
ਧਮਕ ਨਗਾਰੇ ਗੂੰਜਦੇ
ਚੱਬੇ ਘੱਤ ਵਹੀਰ..
ਸੰਤ,ਸਿਪਾਹੀ ,ਸਾਧਜਨ
ਸ਼ਾਮਿਲ ਵਿਚ ਫਕੀਰ..
ਲਹਿਰਾਂ ਦੇ ਵਿਚ ਖਾਲਸਾ
,ਹਰਕਤ ਵਿਚ ਸਰੀਰ..
ਜੇਕਰ ਸ਼ੌਂਕ ਆ ਮਰਨ ਦਾ
,ਸਿੰਘਾ ਟੱਪ ਲਕੀਰ..
ਘੋੜ ਸਵਾਰੋ ਲੈ ਚਲੋ
ਪੁੱਛਦੇ ਜੰਡ ਕਰੀਰ...
ਛੱਡਣਾ ਬਈ ਸਰਕਾਰ ਦੀ
,ਅੱਜ ਧੁੰਨੀ ਦੇ ਵਿਚ ਤੀਰ..
ਕੌਮੇ ਤੇਰੀ ਪਲਟਣੀ
,ਮਰਦਾਂ ਨੇ ਤਕਦੀਰ..
ਮਾਹਾਰਾਜਾ ਰਣਜੀਤ ਸਿੰਘ
ਦੇ ਜਾਗੇ ਫਿਰ ਵਜੀਰ..
ਕਿਲਿਆਂ ਤੇਹੈ ਦਾਗਣੀ
,ਤੋਪਾਂ ਜਿਹੀ ਤਕਰੀਰ...
ਦੱਸਦਿਓ ਬਈ ਅੱਜ ਪੰਥ ਦੀ
,ਜਿਉਂਦੀ ਅਜੇ ਜਮੀਰ..
ਮੁਕਤ ਕਰਾਉਣਾ ਤਖਤ ਨੂੰ
,,ਦੇਣੀ ਤੋੜ ਜੰਜੀਰ..
ਸਿੰਘੋ ਅੱਜ ਇਤਹਾਸ ਦੀ
ਬਦਲ ਦਿਓ ਤਸਵੀਰ...........ਬੱਲ ਬੁਤਾਲੇ ਵਾਲਾ​
 
Top