ਦੇਸੀ ਪੁੱਤ

ਦੇਸੀ ਪੁੱਤ ਜਵਾਨ ਜਿੱਥੇ ਜਿੰਦ ਬਿਤਾਨ
ਦੋ ਦਿਨ ਦੀ ਸ਼ੇਰਾਂ ਵਾਂਗੂੰ ਹੁੰਦੀ ਸਾਡੀ ਜ਼ਿੰਦਗੀ
ਸਾਨੂੰ ਮੌਤ ਨਾ ਮਾਰ ਪਾਏ,ਜਾਂਦੀ ਏ ਤੇ ਜਾਂ ਜਾਏ
ਦੁਨੀਆ ਦਾ ਦਿਲ ਸਾਡੀ ਆਖਰੀ ਮੰਜ਼ਿਲ
ਇਹ ਰੱਬ ਦੇ ਅਸੂਲ ਹੁਣ ਸੋਚਣਾ ਫਿਜ਼ੂਲ
ਦੁਨੀਆ ਦਾ ਦਿਲ ਸਾਡੀ ਆਖਰੀ ਮੰਜ਼ਿਲ

ਨਾਲ ਚੱਲੋ ਪਿੱਛੇ ਮੇਰੇ ੨੦੦ ਸਾਲ
ਪੰਜਾਬ ਦੀ ਜ਼ਮੀਨ
ਹਰਿਆਲੀ ਸ਼ਿੰਗਾਰ,ਜ਼ਿੰਦਗੀ ਹਸੀਨ
ਤਿੰਨ ਵਕ਼ਤਾਂ ਦੀ ਰੋਟੀ,ਹਵੇਲੀ ਭਾਵੇਂ ਛੋਟੀ
ਲੋਕੀ ਪਿਰੋੰਦੇ ਖੁਸ਼ੀਆਂ ਦੇ ਮੋਤੀ
ਫਿਰ ਮਜ਼ਹਬਾਂ ਦੇ ਪਿੱਛੇ ਲੜ ਮੱਤ ਖੋ ਬੈਠੇ
ਚੰਗੀ ਭਲੀ ਸੀ ਜ਼ਮੀਨ ਜੋੜ ਦੋ ਕਰ ਬੈਠੇ
ਕਿਹੰਦੇ ਹਿੰਦੂ ਮੁਸਲਮਾਨ,ਸਾਡਾ ਵੱਖਰਾ ਈਮਾਨ
ਭੁੱਲ ਗਏ,ਅਸੀਂ ਸਾਰੇ ਆਂ "ਇਨਸਾਨ"
ਹੁਣ ਦੋ ਮੁਲਖ,ਦੋ ਬਾਦਸ਼ਾਹ,ਦੋ ਆਵਾਮ
ਦੋ ਫੌਜਾਂ,ਹਾਰ ਜਾਂ ਜਿੱਤ ਦੋ ਅੰਜਾਮ
ਦੋ ਰਾਸਤੇ
ਲ੍ੜਾ ਏਸ ਧਰਤੀ ਦੇ ਵਾਸਤੇ
ਜਾਂ
ਛੱਡਾ ਸਭ ਪਰਦੇਸ ਦੇ ਆਸਰੇ

ਹੁਣ ਬੰਨ ਸਮਾਨ ਮੇਰਾ
ਛੱਡਾ ਮੈਂ ਜਹਾਂਨ ਮੇਰਾ
ਸੋਚਦਾਂ ਕਿ ਹੋਏਗਾ ਨਸਲ ਦਾ ਅੰਜਾਮ ਮੇਰਾ........{bohemia the punjabi rap star}
 
Top