ਦੇਸ ਪੰਜਾਬ ਦੇ ਹਿੱਸੇ ਆਈਆਂ

ਦੇਸ ਪੰਜਾਬ ਦੇ ਹਿੱਸੇ ਆਈਆਂ
ਟੋਭੇ , ਢਾਬ , ਛੱਪੜ , ਦਰਿਆਈਆਂ
ਟਿੱਬੇ , ਜੰਡ , ਕਿੱਕਰ , ਹਰਿਆਈਆਂ
ਖੁੱਲ੍ਹੀਆਂ ਧੁੱਪਾਂ ਤੇ ਪੁਰਵਾਈਆਂ
ਹੱਟੀਆਂ , ਭੱਠੀਆਂ , ਪੱਤੀਆਂ , ਥ੍ਹਾਈਆਂ
ਮਾਸੀਆਂ , ਮਾਸੜ , ਚਾਚੀਆਂ , ਤਾਈਆਂ
ਕੱਚ ਦੀਆਂ ਵੰਗਾਂ , ਨਰਮ ਕਲਾਈਆਂ
ਦਾੜ੍ਹੀਆਂ , ਮੁੱਛਾਂ ਲੈਣ ਲੜਾਈਆਂ



~ਰਾਣੀ ਤੱਤ ~
 
Top