ਦੇਬੀ ਮਖਸੂਸਪੁਰੀ

ਰਹੀ ਮਨਾਂ ਦੇ ਵਿੱਚ ਜੇ ਮੈਲ ਗੱਲੀ,
ਗੰਗਾ ਪੱਤਣੀ ਨਹੁਣ ਦਾ ਕੀ ਫਾਇਦਾ,
ਦਾਨ ਗੁਜ਼ੇ ਹੀ ਕੀਤਿਆਂ ਫੱਲ ਦਿੰਦੇ,
ਲੀਕਾਂ ਇੱਟਾ ਤੇ ਵਹੁਣ ਦਾ ਕੀ ਫਾਇਦਾ,
ਛੇਕ ਕਾਲਜ਼ੇ ਵਿੱਚ ਨਾ ਕਰਨ ਜਿਹੜੇ,
ਉਹਨਾਂ ਬੋਲਾ ਨੂੰ ਗਾਉਂਣ ਦਾ ਕੀ ਫਾਇਦਾ,
ਇਕ ਵਾਰੀ ਜੋ ਤੋੜ ਜਵਾਬ ਦੇਦੇ,
ਉਹਨੂੰ ਫੇਰ ਬੁਲਾਉਂਣ ਦਾ ਕੀ ਫਾਇਦਾ,
ਜੇ ਨਾ ਅੱਖ ਮਟਕਾਉਂਣ ਦੀ ਜਾਚ ਸਿੱਖੀ,
ਤਾਂ ਕਾਹਨੂੰ ਕਾਲੀਆਂ ਕਰਨੀਆਂ ਫੇਰ ਅੱਖਾਂ,
ਦੇਬੀ ਜਿੰਦ ਨਾ ਯਾਰ ਦੇ ਨਾਮ ਕੀਤੀ,
ਤਾਂ ਫੇਰ ਯਾਰੀਆਂ ਲਾਉਂਣ ਦਾ ਕੀ ਫਾਇਦਾ...!!.
 
Top