UNP

ਦੂਜਿਆਂ ਤੇ ਨਾ ਸੁੱਟ ਪੱਥਰ

Go Back   UNP > Poetry > Punjabi Poetry

UNP Register

 

 
Old 17-Aug-2010
Saini Sa'aB
 
ਦੂਜਿਆਂ ਤੇ ਨਾ ਸੁੱਟ ਪੱਥਰ

ਉਹ ਸ਼ੀਸ਼ ਮਹਿਲ ਦੇ ਵਾਸੀਆ
ਦੂਜਿਆਂ ਤੇ ਨਾ ਸੁੱਟ ਪੱਥਰ।

ਦਿਲ ਸਾਫ਼ ਏ ਤੇਰਾ ਕੋਰਾ ਕਾਗਜ
ਉੱਕਰ ਜਾਣ ਨਾ ਦਰਦ ਦੇ ਅੱਖਰ।

ਉਹ ਸੋਹਣੇ ਮਨ ਦੇ ਮਾਲਕਾ,
ਰੋਕ ਰੱਖ ਜੁਬਾਨ ਦੀ ਤਲਵਾਰ,
ਪੈਸੇ ਦੀ ਖੇਡ ਤਾਂ ਆਉਣੀ ਜਾਣੀ
ਮਾੜੀ ਹੈ ਬੜੀ ਗਰੀਬ ਦੀ ਮਾਰ।

ਉਹ ਲੰਮੇ ਨਹੁੰਆਂ ਦੇ ਪਾਲਕਾ
ਦਿਲ ਜਲਿਆਂ ਦੇ ਨਸੂਰ ਨਾ ਉਚੇੜ,
ਕੱਲ੍ਹ ਤੂੰ ਵੀ ਕੋਹੜੀ ਹੋ ਸਕਨੈਂ
ਯਾਰ ਦੋਸਤ ਵੀ ਨਹੀਂ ਆਉਣਗੇ ਨੇੜ।

ਉਹ ਸੋਹਣੇ ਹੁਸਨ ਦੇ ਰਾਹੀਆ
ਦਿਲ ਤੋੜਨ ਦਾ ਰਾਹ ਨਾ ਅਪਣਾ,
ਆਖਰ ਤਾਂ ਬੁਢਾਪਾ ਆਕੇ ਰਹਿਣਾ,
ਹੰਕਾਰ ਦਾ ਨਾ ਪਾਣ ਚੜ੍ਹਾ।

ਉਹ ਚੜਦੀ ਜਵਾਨੀ ਦੇ ਮਾਹੀਆ
ਸਾਥੀ ਬਣਾ ਸਾਰੇ ਨਾ ਦੁਸ਼ਮਣ,
ਲੜਨਾਂ ਤੇ ਲੜ ਇਨਕਲਾਬ ਲਈ
ਨਾਂ ਯਾਦ ਤੇਰਾ ਦੁਨੀਆਂ ਵਾਲੇ ਰੱਖਣ।

 
Old 17-Aug-2010
jaswindersinghbaidwan
 
Re: ਦੂਜਿਆਂ ਤੇ ਨਾ ਸੁੱਟ ਪੱਥਰ

Waaaaaah good one

 
Old 17-Aug-2010
Punjabiplayer
 
Re: ਦੂਜਿਆਂ ਤੇ ਨਾ ਸੁੱਟ ਪੱਥਰ

awsome 22g.

Post New Thread  Reply

« ਵੇ ਸੜਦਾ ਆਪਣਾ ਪੰਜਾਬ ਪਿਆ | kithe gaiyan khedan »
X
Quick Register
User Name:
Email:
Human Verification


UNP