ਦੁੱਖਾ ਦੀ ਗੱਲ

Sonu shah

Member
ਮੈ ਆਪਣੇ ਆਪ ਨਾਲ ਆਪਣੇ ਦੁੱਖਾ ਦੀ ਗੱਲ ਕਰਦਾ ਹੁੰਨਾ
ਤੇ ਕੁੱਛ ਤਾਰੇ ਵੀ ਮੇਰਾ ਦਰਦ ਵਡਾਂ ਦਿੰਦੇ
ਮੈ ਉਹਨਾ ਦਾ ਧੰਨਵਾਦ ਕਰਦਾ ਹੁੰਨਾ
ਮੈ ਆਪਣੇ ਆਪ ਨਾਲ ਆਪਣੇ ਦੁੱਖਾ ਦੀ ਗੱਲ ਕਰਦਾ ਹੁੰਨਾ

... ਉਹਦਾ ਦਿੱਤਾ ਦਰਦ ਵੀ ਏ, ਤੇ ਕੁੱਝ ਲੋਕਾ ਦੇ ਤਾਨੇ ਨੇ
ਤੇ ਕੁੱਝ ਆਪਣੀਆ ਦੇ ਫੱਟ ਵੀ ਜਰਦਾ ਹੁੰਨਾ
ਮੈ ਆਪਣੇ ਆਪ ਨਾਲ ਆਪਣੇ ਦੁੱਖਾ ਦੀ ਗੱਲ ਕਰਦਾ ਹੁੰਨਾ

ਕਦੇ ਕਦੇ ਉਸ ਰੱਬ ਦੀ ਅੱਖ ਭਰ ਆਉਦੀ
ਫਿਰ ਮੇਰੀ ਅੱਖ ਵੀ ਰੌਨ ਨੂੰ ਕਰ ਆਉਦੀ
ਫਿਰ ਮੈ ਆਪਣੇ ਰੱਬ ਨਾਂਲ ਆਪਣਾ ਦਿਲ ਹੋਲਾ ਕਰਦਾ ਹੁੰਨਾ
ਮੈ ਆਪਣੇ ਆਪ ਨਾਲ ਆਪਣੇ ਦੁੱਖਾ ਦੀ ਗੱਲ ਕਰਦਾ ਹੁੰਨਾ

ਆਖਰ ਵਿੱਚ ਮੇਰੇ ਦੁੱਖਾ ਤੋ ਸੱਭ ਦੁੱਖੀ ਹੋ ਜਾਦੇ
ਫਿਰ ਉਹ ਮੈਨੂੰ ਇਕ ਗੱਲ ਕੇਹ ਜਾਦੇ
ਤੇਰੇ ਦੁੱਖਾ ਨਹੀ ਮੁੱਕਨਾ ਤੋ ਹੀ ਮੁੱਕ ਜਾਣਾਂ
ਸੋਨੂੰ ਸ਼ਾਹ ਇਸ ਜੱਗ ਤੋ ਤਾ ਇਕ ਦਿਨ ਜਾਣਾ ਹੀ ਜਾਣਾਂ
ਇਹ ਗੱਲ ਸੁੱਚ ਕੇ ਮੈ ਡਰਦਾ ਹੁੰਨਾ
ਮੈ ਆਪਣੇ ਆਪ ਨਾਲ ਆਪਣੇ ਦੁੱਖਾ ਦੀ ਗੱਲ ਕਰਦਾ ਹੁੰਨਾ........ਸੋਨੂੰ ਸ਼ਾਹ
 
Top