ਦੁਖ ਵਤਣਾ ਦਾ

Taur Kaur

Member
ਅਸੀ ਛਡ ਆਏੇ ਬਾਪੂ ਵਾਲੀ ਐਸ਼ , ਤੇ ਮਾਂ ਦਿਆ ਲੌਰੀਆ ਨੂੰ |
ਗੁੱਟ ਉਤੇ ਬੰਨੀ ਭੈਣ ਦੀ ਰੱਖੜੀ , ਤੇ ਭਰਾ ਨਾਲ ਕੀਤੀਆ ਚੌਰੀਆ ਨੂੰ |
ਮਿਲਦਾ ਨਹੀ ਆ ਕੇ ਵਿੱਚ ਵਤਣਾ ਸਾਨੂੰ ਉਹ ਪਿਆਰ ,
ਸਾਧਣ ਮਿਲ ਜਾਵੇ ਚਾਹੇ ਪੈਸੇ ਕਮਾਉਣ ਦਾ |
ਹੌਲੀ - ਹੌਲੀ ਯਾਰੌ ਆਪੇ ਪਤਾ ਲੱਗ ਜਾਂਦਾ ,
ਦੁਖ ਵਤਣਾ ਤੌ ਸਾਨੂੰ ਦੂਰ ਆਉਣ ਦਾ |

ਰੁੱਖੀਆ - ਮਿੱਸੀਆ ਖਾ ਕੇ ਹੁਣ ਕਰਦੇ ਆ ਗੁਜਾਰਾ ,
ਕਦੇ ਖਾਂਦੇ ਹੂੰਦੇ ਸੀ ਚੁੱਲੇ ਦੀਆ ਪੱਕੀਆ |
ਅਸੀ ਛੱਡ ਆਏ ਆਪਣੇ ਜਾਨੌ ਪਿਆਰਿਆ ਨੂੰ ,
ਤੇ ਉਹ ਯਾਦਾ ਜੌ ਸੀ ਸਾਂਭ - ਸਾਂਭ ਰੱਖੀਆ |
ਕਦੇ ਪੰਜਾਬ ਚ ਹੱਥ ਨਹੀ ਸੀ ਲਾ ਕੇ ਦੇਖਿਆ ,
ਹੁਣ ਕਰਨਾ ਪੈਂਦਾ ਏ ਕੰਮ ਦਿਹਾੜੀ ਲਾਉਣ ਦਾ |
ਹੌਲੀ - ਹੌਲੀ ਯਾਰੌ ਆਪੇ ਪਤਾ ਲੱਗ ਜਾਂਦਾ ,
ਦੁਖ ਵਤਣਾ ਤੌ ਸਾਨੂੰ ਦੂਰ ਆਉਣ ਦਾ |​
 
Top