ਦੁਆ

ਰੱਬ ਤੋਂ ਮੈਂ ਇੱਕ ਦੁਆ ਮੰਗੀ,
ਦੁਆ ਵਿੱਚ ਆਪਣੀ ਮੈਂ ਮੌਤ ਮੰਗੀ...

ਰੱਬ ਕਹੇ ਕਿਵੇਂ ਦੇਵਾਂ ਮੌਤ ਤੈਨੂੰ...
ਤੇਰੇ ਯਾਰ ਨੇ ਵੀ ਇੱਕ ਦੁਆ ਹੈ ਮੰਗੀ...
ਖੁਦ ਲਈ ਭਾਵੇਂ ਉਸਨੇ ਕੁਝ ਨਾ ਮੰਗਿਆ,
ਪਰ ਤੇਰੇ ਪਿਆਰ ਦੀ ਹੈ ਸੁਗਾਤ ਮੰਗੀ...
ਸਾਰੀ ਜਿੰਦਗੀ ਹਿਜ਼ਰ ’ਚ ਬਿਤਾਉਣ ਵੱਟੇ,
ਤੇਰੀ ਲੰਬੀ ਉਮਰ ਦੀ ਹੈ ਖੈਰਾਤ ਮੰਗੀ....

ਦੱਸ ਮਨੁੱਖਾ ਮੈਂ ਤੇਰੀ ਮੰਨਾ ਦੂਆ,
ਜਿਸਨੇ ਆਪਣਾ ਆਪ ਮਿਟਾਉਣ ਦੀ ਦਾਤ ਮੰਗੀ...
ਕਿ ਮੰਨਾ ਉਸ ਸੱਜਣ ਪਿਆਰੇ ਦੀ....?
ਜਿਸਨੇ ਤੇਰੀ ਮੇਰੇ ਜਿੰਨੀ ਔਕਾਤ ਮੰਗੀ...
 
Top