ਦਿਲਾਸਾ

ਦਿਲਾਸਾ ਦੇ ਗਈ ਹੁੰਦੀ,ਦਵਾ ਦਰਦਾਂ ਦੀ ਮਿਲ ਜਾਂਦੀ ।
ਤੇਰੇ ਨੈਣਾਂ ਦੇ ਪਾਣੀ ਨਾਲ,ਕਲੀ ਦਿਲ ਦੀ ਵੀ ਖਿਲ ਜਾਂਦੀ ।

ਬੁਰੇ ਵੇਲੇ ਜੇ ਸੰਗ ਖੜਦੀ,ਸ਼ਰੀਕਾਂ ਨੂੰ ਨ ਗੱਲ ਫੁਰਦੀ,
ਜੇ ਹੱਥ ਫੜਦੀ ਨਿਡਰ ਹੋ ਕੇ,ਮੇਰੇ ਸੀਨੇ ਨ ਕਿੱਲ ਜਾਂਦੀ।

ਤੂੰ ਜੇ ਲੈਲਾ ਬਣੀ ਹੁੰਦੀ,ਮੈਂ ਬਣ ਜਾਣਾ ਸੀ ਫਿਰ ਮਜਨੂੰ
ਸਾਡੀ ਸਦਕੇ ਮੁਹੱਬਤ ਦੇ,ਪੱਥਰ ਦੁਨੀਆ ਵੀ ਹਿੱਲ ਜਾਂਦੀ।

ਮੇਰੀ ਰੂਹ ਤੇ ਹਾਲੇ ਵੀ ਨੇਂ,ਘਰੂਟਾਂ ਦੇ ਨਿਸ਼ਾਂ ਬਾਕੀ,
ਜੇ ਮਰਹਮ ਨਹੀਂ ਸੀ ਤਾਂ, ਜਖਮਾ ਨੂੰ ਹੀ ਛਿੱਲ ਜਾਂਦੀ।
 
Top