UNP

ਦਿਲ ਵਾਲੇ ਜ਼ਖਮਾਂ ਨੂੰ ਭਰ ਸਕਾਂ ਨਾ

Go Back   UNP > Poetry > Punjabi Poetry

UNP Register

 

 
Old 16-Sep-2014
R.B.Sohal
 
ਦਿਲ ਵਾਲੇ ਜ਼ਖਮਾਂ ਨੂੰ ਭਰ ਸਕਾਂ ਨਾ


ਦਿਲ ਵਾਲੇ ਜ਼ਖਮਾਂ ਨੂੰ ਭਰ ਸਕਾਂ ਨਾ i
ਪੀੜਾ ਹੁਣ ਕਿਸੇ ਦੀ ਮੈਂ ਜ਼ਰ ਸਕਾਂ ਨਾ i

ਰਿਹਾ ਜੀ ਮੈਂ ਜਿੰਦਗੀ ਮਲਾਹਬਣਕੇ,
ਸਾਗਰਾਂ ਦੇ ਕੰਡੇ ਹਾਂ ਤਰ ਸਕਾਂਨਾ i

ਕਰਦੀ ਹੈ ਰੂਹ ਛੇਤੀ ਘਰ ਜਾਣ ਦੀ,
ਮਰਨਾ ਵੀ ਚਾਹਾਂ ਕਦੀ ਮਰ ਸਕਾਂ ਨਾ i

ਰੂਹ ਦਾ ਬਨੇਰਾ ਤਾਂ ਰਿਹਾ ਸੱਖਣਾ,
ਬਾਲ ਕੇ ਚਿਰਾਗ ਵੀ ਮੈਂ ਧਰ ਸਕਾਂ ਨਾ i

ਕੈਦ ਵਿੱਚ ਰਹਿੰਦੇ ਸਦਾ ਹੀ ਖਿਆਲ,
ਅੰਬਰੀਂ ਉਡਾਰੀ ਕਦੀ ਭਰ ਸਕਾਂ ਨਾ i

ਪਿੱਠ ਰੱਖ ਸੂਰਜ ਮੈਂ ਸਦਾ ਚੱਲਿਆ,
ਚੰਨ ਦੀ ਮੈਂ ਚਾਨਣੀ ਚ ਠਰ ਸਕਾਂ ਨਾ i

ਜਿੰਦਗ ਦਾ ਖੇਤ ਖਾ ਲਿਆ ਔੜਾਂ ਨੇ,
ਗੁੰਮ ਸੁੰਮ ਬੱਦਲੀ ਹਾਂ ਵਰ ਸਕਾਂ ਨਾ i

ਆਰ.ਬੀ.ਸੋਹਲ

 
Old 18-Sep-2014
aman22kang
 
Re: ਦਿਲ ਵਾਲੇ ਜ਼ਖਮਾਂ ਨੂੰ ਭਰ ਸਕਾਂ ਨਾ

bhut sohna ji

 
Old 18-Sep-2014
R.B.Sohal
 
Re: ਦਿਲ ਵਾਲੇ ਜ਼ਖਮਾਂ ਨੂੰ ਭਰ ਸਕਾਂ ਨਾ

Originally Posted by aman22kang View Post
bhut sohna ji

ਬਹੁੱਤ ਧੰਨਵਾਦ ਜੀ

 
Old 6 Days Ago
Tejjot
 
Re: ਦਿਲ ਵਾਲੇ ਜ਼ਖਮਾਂ ਨੂੰ ਭਰ ਸਕਾਂ ਨਾ

niceee

Post New Thread  Reply

« ਮਾਅਲ ਬਿਨਾਂ ਕਿਵੇਂ ਘੁੰਮੂ ਚਰਖਾ | Saah "JB" de rukk gye »
X
Quick Register
User Name:
Email:
Human Verification


UNP