ਦਿਲ ਵਾਲੀ ਚਰਬੀ

ਹਾਏ ਨੀ ਮਾਏ ਮੇਰੇ ਦਿਲ ਵਾਲੀ ਚਰਬੀ ਖੁਰਦੀ ਜਾਂਦੀ ਏ
ਤੂੰ ਸੱਚ ਤਾਂ ਮੈਨੂੰ ਕਹਿੰਦੀ ਸੀ, ਇਹ ਦੁਨੀਆ ਪੱਛੋ ਦੀ ਵਾਹ ਵਰਗੀ
ਨਾ ਏਹ ਪੁੱਤਰਾ ਮਾਂ ਦੀ ਠੰਡੀ ਛਾਂ ਵਰਗੀ, ਦਿਲ ਭੁੰਨ ਕੇ ਖਾਂਦੀ ਏ
ਹਾਏ ਨੀ ਮਾਏ ਮੇਰੇ ਦਿਲ ਵਾਲੀ ਚਰਬੀ ਖੁਰਦੀ ਜਾਦੀ ਏ..............

ਫੁੱਲ ਟਾਹਣੀ ਨਾਲ ਹੀ ਸੋਹਣੇ ਲਗਦੇ ਨੇ

ਜਦ ਟੁੱਟਦੇ ਤਾਂ ਮੁਰਝਾ ਜਾਦੇ
ਕੀ ਆਖਾਂ ਉਹਨਾ ਸੱਜਣਾਂ ਨੂੰ
ਜੋ ਔਖੇ ਵੇਲੇ ਪਿੱਠ ਵਿਖਾ ਜਾਦੇ
ਅਸੀ ਵਫਾ ਹੀ ਸਭ ਨਾਲ ਕੀਤੀ ਏ
ਸਾਨੂੰ ਵਫਾ ਹੀ ਕਰਨੀ ਆਦੀ ਏ
ਹਾਏ ਨੀ ਮਾਏ ਮੇਰੇ ਦਿਲ ਵਾਲੀ ਚਰਬੀ ਖੁਰਦੀ ਜਾਦੀ ਏ....

ਇਥੇ ਅਕਲਾਂ ਦੀ ਹੁੱਣ ਥੋੜ ਜਿਹੀ

ਇਹ ਦੁਨੀਆ ਬਣ ਗਈ ਕੋੜ੍ਹ ਜਿਹੀ
ਕੁਝ ਧੀ ਧਿਆਣੀ ਕੁੱਖ ਚ ਮਾਰੀ ਜਾਂਦੇ ਨੇ
ਕੁਝ ਦਾਜ ਦੇ ਕਰਕੇ ਸਾੜੀ ਜਾਦੇ ਨੇ
ਧੀਆ ਅਨਮੋਲ ਹੀ ਹੀਰਾ ਏ
ਤੁਸੀ ਮੇਰੀ ਗੱਲ ਤੇ ਗੌਰ ਕਰੋ
ਧੀਆਂ ਨੂੰ ਜਿਉਦੇ ਰੱਖਣ ਲਈ
ਤੁਸੀ ਸਾਰੇ ਰਲ ਕੇ ਸ਼ੋਰ ਕਰੋ
ਇਹ ਦੁਨੀਆ ਤਾਂ ਪੇਸੇ ਦੇ ਪਿਛੇ ਹੀ ਮਰਦੀ ਜਾਦੀ ਏ
ਮੈ ਮੰਨਦਾਂ ਹਾਂ ਕਿ ਦੁਨੀਆ ਲਈ,ਅੱਜ ਸਭ ਦਾ ਪਾਪੂ ਗਾਂਧੀ ਏ
ਹਾਏ ਨੀ ਮਾਏਂ ਮੇਰੇ ਦਿਲ ਵਾਲੀ ਚਰਬੀ ਖੁਰਦੀ ਜਾਦੀ ਏ .....

ਸੋਨੂੰ ਤੂੰ ਛੱਡ ਏ ਦੁਨੀਆ ਮਤਲਬ ਦੀ

ਮਤਲਬ ਵੇਲੇ ਹੀ ਸੱਭ ਮੋਹਦੇ ਨੇ
ਜਿਉਦੇ ਜੀ ਹਸ-ਹਸ ਮਿਲਦੇ ਨੇ
ਮਰਿਆ ਨੂੰ ਕਿਹੜਾ ਰੌਂਦੇ ਨੇ
ਕੁਝ ਐਸੇ ਨੀ "ਸ਼ਾਹ" ਹੁੰਦੇ ਨੇ
ਜੋ ਮਤਲਬ ਲਈ ਹੀ ਸੋਗ ਮਨਾਉਦੇ ਨੇ
ਇਹ ਗੱਲਾਂ ਨੂੰ ਸੋਚ ਯਾਰੋ
ਜਿੰਦ ਸਿਵਿਆਂ ਵੱਲ ਤੁਰਦੀ ਜਾਂਦੀ ਏ
ਹਾਏ ਨੀ ਮਾਏਂ ਮੇਰੇ ਦਿਲ ਵਾਲੀ ਚਰਬੀ ਖੁਰਦੀ ਜਾਦੀ ਏ ....
ਸੋਨੂੰ ਸ਼ਾਹ
 
Top