ਦਿਲਵਾਲੀ

ਲੱਖ-ਲੱਖ ਦੇਵਾਂ ਵਧਾਈ ਦੋਸਤੋ, ਆਉਂਦੀ ਸਾਲ ਬਾਅਦ ਦਿਵਾਲੀ ਜੀ
ਖੁਸ਼ੀ-ਖੁਸ਼ੀ ਮਨਾਇਓ ਦਿਨ ਇਹ, ਹੋਵੇ ਸਭ ਲਈ ਕਰਮਾਂਵਾਲੀ ਜੀ
ਦਰਦ-ਕਲੇਸ਼ ਮੁੱਕ ਜਾਣ ਸਭ ਦੇ, ਘਰਾਂ ਚੋਂ ਨਿੱਕਲੇ ਦੁੱਖ ਜੰਜਾਲੀ ਜੀ
ਸ਼ੁਗਲ ਕਰੋ ਹੋ ਕੇ ਰਲ ਮਿਲ ਇਕੱਠੇ, ਦਿਨ ਚੜਨ ਲੱਗੇ ਸਿਆਲੀ ਜੀ
ਕਰੋ ਪ੍ਰਦੂਸ਼ਣ ਤੋਂ ਪਰਹੇਜ... ਜੇ ਹੋਵੇ, ਰਹਵੇ ਕੁਦਰਤ ਵਿੱਚ ਖੁਸਹਾਲੀ ਜੀ
ਪਿਆਰ ਭਰੇ ਜੇ ਲੰਘਣ ਇਹ ਪਾਲ, ਦਿਵਾਲੀ ਬਣ ਜਾਵੇ ਦਿਲਵਾਲੀ ਜੀ
ਜਗਮਗ-ਜਗਮਗ ਕਰੇ ਨਗਰੀ ਦਾਤੇ ਦੀ, ਸੰਧੂ ਨੂੰ ਲੱਗਦੀ ਬਹੁਤ ਨਿਰਾਲੀ ਜੀ
 
Top