ਦਿਲ ਦੇ ਬਹੁਤ ਕਮੀਨੇ ਨਿਕਲੇ ਲੋਕ ਓਹੋ

→ ✰ Dead . UnP ✰ ←

→ Pendu ✰ ←
Staff member
ਬੇਕਦਰਾਂ ਦੇ ਕੋਲੋਂ ਕਦਰਾਂ ਚਾਹੁੰਦੇ ਰਹੇ .

ਐਵੇਂ ਪਥਰ ਅੱਗੇ ਤਰਲੇ ਪਾਉਂਦੇ ਰਹੇ.

ਪਿਆਰ ਦੇ ਰਾਹੀਂ ਹਰ ਕੋਈ ਨਹੀਂ ਚੱਲ ਸਕਦਾ ,

ਬੁਜ਼ਦਿਲ ਲੋਕਾਂ ਨੂੰ ਹੀ ਪਿਆਰ ਸਿਖਾਉਂਦੇ ਰਹੇ.

ਦਿਲ ਦੇ ਬਹੁਤ ਕਮੀਨੇ ਨਿਕਲੇ ਲੋਕ ਓਹੋ ,

ਆਖ ਕੇ ਚੰਗੇ ਜਿਨ੍ਹਾਂ ਨੂੰ ਅਸੀਂ ਸਲਾਹੁੰਦੇ ਰਹੇ.

ਉਨ੍ਹਾਂ ਦੀ ਤਾਂ ਰੱਬ ਨਾਲ ਹੀ ਬਣਦੀ ਨਹੀਂ,

ਜਿਨ੍ਹਾਂ ਦੀ ਖਾਤਿਰ ਰੱਬ ਨੂੰ ਅਸੀਂ ਮਨਾਉਂਦੇ ਰਹੇ.

ਓਹ ਤਾਂ ਗੂਹੜੀ ਨੀਂਦਰ ਦੇ ਵਿਚ ਸੋਂਦੇ ਸੀ,

ਜਿਨ੍ਹਾ ਲਈ ਅਸੀਂ ਰਾਤਾਂ ਜਾਗ ਲੰਘਾਉਂਦੇ ਰਹੇ.

ਬਹੁਗਣ ਦੀ ਜਾਨ ਦੇ ਵੈਰੀ ਓਹ ਹੀ ਨਿਕਲੇ ਨੇ,

ਜਿਨ੍ਹਾਂ ਨੂੰ ਅਸੀਂ ਕਹਿ ਕੇ ਜਾਨ ਬੁਲਾਉਂਦੇ ਰਹੇ.


_________
Unknown
 
Top