ਦਿਲ ਦੀ ਪੀੜ ਦਾ ਅਵੱਲਾ ਰੰਗ

Saini Sa'aB

K00l$@!n!
ਦਿਲ ਦੀ ਪੀੜ ਦਾ ਅਵੱਲਾ ਰੰਗ ਦੇਖੋ,
ਹਿਜ਼ਰ ਚ ਹੋਇਆ ਇਸ਼ਕ ਮੇਰਾ ਦੰਗ ਦੇਖੋ|

ਕੱਚੀ ਕੰਧ ਚ ਆਈ ਤਰੇੜ ਵੇਖੀ,
ਮੇਰਾ ਘਰ ਹੋਇਆ ਬਰੰਗ ਦੇਖੋ|

ਮੇਰੀ ਲਾਸ਼ ਨੂੰ ਸਿਵੇ ਦੀ ਅੱਗ ਨਾ ਛੁਆਈ,
ਯਾਰੀ ਲਾਉਣ ਦਾ ਨਵਾ ਢੰਗ ਦੇਖੋ|

ਸ਼ੋਰ ਜਨਾਜੇ ਦਾ ਸੁਨ ਕੇ ਓਹ ਬਾਹਰ ਆਏ,
ਮੇਰੇ ਯਾਰ ਦੀ ਸੋਹਣੀ ਸੰਗ ਦੇਖੋ|

ਸਫਾਈ ਦੇਣ ਲਈ ਸੋਹਣੇ ਤਿਆਰ ਰਹਿੰਦੇ,
ਸ਼ਿਕਵੇ ਸ਼ਿਕਾਇਤਾ ਨਾਲ ਭਿੱਜੀ ਸਾਡੀ ਉਮੰਗ ਦੇਖੋ|

ਮੁੱਦਤਾ ਦੀ ਖੇਡ ਤੇ ਯਾਰਾਨੇ ਲੰਮੇ ਨੇ,
ਬਾਹਦ ਮੌਤ ਦੇ ਜਿਉਣ ਦ ਢੰਗ ਦੇਖੋ|

ਡਿੱਗ ਪਏ ਹੰਝੂ ਅੱਜ ਫ਼ੇਰ,
ਵਫਾਈ ਬੇਵਫਾਈ ਦੀ ਹੋਈ ਜੰਗ ਦੇਖੋ|
 
Top