UNP

ਦਿਲ ਦੀ ਦੋਲਤ

Go Back   UNP > Poetry > Punjabi Poetry

UNP Register

 

 
Old 20-Aug-2010
RaviSandhu
 
Post ਦਿਲ ਦੀ ਦੋਲਤ

ਥੱਕ ਗਿਆ ਹਾਂ ਕਲਪਨਾ ਦੇ ਸੰਸਾਰ 'ਚ ਭਟਕਦਾ-ਭਟਕਦਾ ,
ਹਕੀਕਤ ਨੂੰ ਹੁਣ ਮੈਂ ਸਮਝਨਾ ਚਾਹੁੰਦਾ ਹਾਂ ।

ਵਿਛੜ ਗਏ ਜੋ ਮੈਥੋਂ ਯਾਰ ਮੇਰੇ ਆਉਣ ਦਾ ਵਾਦਾ ਕਰਕੇ ,
ਗੀਤ ਕੋਈ ਉਹਨਾਂ ਲਈ ਸਿਰਜਨਾ ਚਾਹੁੰਦਾ ਹਾਂ।

ਚੰਨ ਨੂੰ ਮਿਲਨ ਦੀ ਰੀਝ ਤਾਂ ਇੱਕ ਖਾਬ ਬਣ ਕੇ ਰਹਿ ਗਈ ,
ਬੱਚਿਆ ਵਾਂਗ ਹੁਣ ਤਾਂ ਪਰਚਨਾ ਚਾਹੁੰਦਾ ਹਾਂ ।

ਗਰੀਬ ਦੇ ਹੱਕ ਤੇ ਅੱਜ ਵੀ ਡਾਕਾ ਪੈ ਰਿਹੈ ,
ਮਜ਼ਲੂਮਾਂ ਦੀ ਆਵਾਜ਼ ਬਣ ਕੇ ਗਰਜਨਾ ਚਾਹੁੰਦਾ ਹਾਂ ।

ਸੜ ਰਹੇ ਨੇ ਲੋਕ ਕਈ ਦੁੱਖਾਂ ਦੇ ਮਾਰੂਥਲ 'ਚ,
ਸਾਵਨ ਬਣ ਕੇ ਉਹਨਾਂ ਲਈ ਵਰਸਨਾ ਚਾਹੁੰਦਾ ਹਾਂ ।

ਜਿਸਦੇ ਪਾਣੀ ਉਜਾੜੇ ਆਸ਼ਿਆਨੇ ਲੋਕਾਂ ਦੇ,
ਉਸ ਦਰਿਆ ਦੇ ਰੁੱਖ ਨੂੰ ਪਲਟਣਾ ਚਾਹੁੰਦਾ ਹਾਂ ।

ਵੱਸਿਆ ਹੈ ਜੋ ਦਿਲ ਵਿੱਚ ਮੇਰੇ ਦਿਲਦਾਰ ਬਣ ਕੇ ,
ਸੀਨੇ ਉਸਦੇ ਦਿਲ ਬਣ ਕੇ ਮੈਂ ਵੀ ਧੜਕਨਾਂ ਚਾਹੁੰਦਾ ਹਾਂ ।

ਹੁਣ ਤੱਕ ਬੜੀ ਸਾਂਭ ਕੇ ਰੱਖੀ ਹੈ "ਸੁਰਿੰਦਰ",
ਦਿਲ ਦੀ ਦੋਲਤ ਹੁਣ ਖਰਚਨਾ ਚਾਹੁੰਦਾ ਹਾਂ ।

 
Old 20-Aug-2010
THE GODFATHER
 
Re: ਦਿਲ ਦੀ ਦੋਲਤ

nice share..

 
Old 20-Aug-2010
'MANISH'
 
Re: ਦਿਲ ਦੀ ਦੋਲਤ

nice.........

 
Old 21-Aug-2010
jaswindersinghbaidwan
 
Re: ਦਿਲ ਦੀ ਦੋਲਤ

awesome...

Post New Thread  Reply

« ਜੱਦ ਵੇਖ ਨਾ ਸਕੀਆ ਅਖਾ | ਆਖਰੀ ਸ਼ਾਹਾਂ »
X
Quick Register
User Name:
Email:
Human Verification


UNP