ਦਿਲ ਦੀ ਇਹ ਧਰਤ ਬੰਜਰ

Saini Sa'aB

K00l$@!n!
ਦਿਲ ਦੀ ਇਹ ਧਰਤ ਬੰਜਰ ਰੌੜਾਂ ਦੇ ਵਾਂਗ ਵਿਹੜਾ
ਹਿਜਰਾਂ ਦੀ ਔੜ ਲੱਗੀ ਉੱਗੇ ਗਾ ਖ਼ਾਬ ਕਿਹੜਾ?

ਆਸਾਂ ਦੇ ਬੀਜ ਬੀਜੇ ਪੂੰਗਰ ਸਕੇ ਨਾ ਹਾਲੀ
ਸਾਵਣ ਤੁ ਬਣਕੇ ਆ ਜਾ ਜਾਨੀ ਤੁ ਮਾਰ ਗੇੜਾ।

ਹੈਂ ਜਾਨ ਤੂੰ ਤੇ ਮੇਰੀ ਫਿਰ ਕੀ ਨਿਸਾਰ ਕਰਸਾਂ?
ਐ ਜਾਨ ਤੋਂ ਪਿਆਰੇ ਮਸਲਾ ਬੜਾ ਹੈ ਟਿਹੜਾ।

ਆਕੇ ਜੇ ਪੈਰ ਪਾਵੇਂ ਸਦਕੇ ਕਰਾਂ ਮੈਂ ਸਭ ਕੁਛ
ਕਰਕੇ ਨਸਾਰ ਆਪਾ ਦੇਵਾਂ ਮੁਕਾ ਮੈਂ ਝੇੜਾ।

ਲੋਕੀਂ ਜੁ ਦੇਣ ਤਾਅਨੇ ਸੂਲਾਂ ਦੇ ਵਾਂਗ ਚੁਭਦੇ
ਵਰ ਕੇ ਇਹ ਜਿੰਦ ਮੇਰੀ ਕਰਦੇ ਤੂੰ ਸਭ ਨਬੇੜਾ।


ਪ੍ਰੋ. ਸ਼ਮਸ਼ੇਰ ਸਿੰਘ ਸੰਧੂ,ਕੈਲਗਰੀ


 
Top