ਦਿਲ ਦੀਆਂ ਬਰੂਹਾਂ

ਦਿਲ ਦੀਆਂ ਬਰੂਹਾਂ ਤੇ
ਧਾਹਾਂ ਮਾਰ ਰੋਵਾਂ ਕਿਵੇਂ
ਸਜਣਾਂ ਦੀ ਯਾਦ ਆਵੇ
ਦੱਸ ਫੇਰ ਸੋਵਾਂ ਕਿਵੇਂ !
ਇੱਕ-ਇੱਕ ਰੱਤ ਖੂਨ ਦੀ
ਹੰਝੂਆਂ ਚ ਘਾਲ ਦਿੱਤੀ
ਘੂਟ ਕੇ ਜਿਗਰ ਫੇਰ
ਖੂਨ ਦੱਸ ਚੋਵਾਂ ਕਿਵੇਂ !
ਉਮਰਾਂ ਦਾ ਚੈਨ ਤੇ
ਹਰ ਸਹਿ ਖੋ ਦਿਤੀ
ਤੂੰ ਦੱਸ ਰਹਿ ਗਿਆ
ਤੈਨੂੰ ਦੱਸ ਖੋਵਾਂ ਕਿਵੇਂ !
ਅਖਾਂ ਚ ਰ੍ਦ੍ੜਕਦੀ ਨੂੰ
ਦਿਲ ਚ ਧੜਕਦੀ ਨੂੰ
ਯਾਦ ਤੇਰੀ ਚੰਦਰੀ ਨੂੰ
ਪੋਟਿਆਂ ਨਾਲ ਟੋਵਾਂ ਕਿਵੇਂ !
ਤੇਰੇ ਵਾਜੋਂ ਦਿਲ ਦੀ ਇਹ
ਬੰਜਰ ਜਮੀਨ ਹੋਈ
ਪਿਆਰ ਵਾਲੇ ਬੀਜ ਦੱਸ
ਹੁਣ ਫੇਰ ਬੋਵਾਂ ਕਿਵੇਂ !
ਸਾਰੀ ਦੁਨੀਆ ਇਹ ਹੁਣ
ਭੇਤ "ਰਵੀ" ਦਾ ਜਾਣ ਗਈ
ਤੂੰ ਦੱਸ ਇਸ਼ੱਕ ਨਿਮਾਣੇ ਨੂੰ
ਹੁਣ ਲੁਕੋਵਾਂ ਕਿਵੇਂ !
ਤੂੰ ਹੈ ਰੂਹ ਮੇਰੀ
ਤੂੰ ਹੀ ਹੈ ਵਜੂਦ ਮੇਰਾ
ਤੂੰ ਹੀ ਤੂੰ ਸਭ ਕੁਝ
ਮੈਂ ਦੱਸ ਹੋਰ ਹੋਵਾਂ ਕਿਵੇਂ !


:em :em :em :em :em
 

Mahaj

YodhaFakeeR
pata nai kida likh laend eyaar....sade ton taan apna naam bhi tang naal nai likh hunda....jeo jeo jeo
 
pata nai kida likh laend eyaar....sade ton taan apna naam bhi tang naal nai likh hunda....jeo jeo jeo

ਤੁਸੀਂ ਤਾਂ ਬਾਈ ਜੀ ਵਾਹਲੇ ਤਗੜੇ philospher ਹੋ ! ਤੁਹਾਨੂੰ ਤਾਂ follow ਕਰੀਦਾ !
 
ਦਿਲ ਦੀਆਂ ਬਰੂਹਾਂ ਤੇ
ਧਾਹਾਂ ਮਾਰ ਰੋਵਾਂ ਕਿਵੇਂ
ਸਜਣਾਂ ਦੀ ਯਾਦ ਆਵੇ
ਦੱਸ ਫੇਰ ਸੋਵਾਂ ਕਿਵੇਂ !


:wah
 
Top