ਦਿਲ ਦੀ ਅੱਗ

Saini Sa'aB

K00l$@!n!
ਤੈਥੋਂ ਸੱਜਣ ਇੱਕ ਭੁੱਲ ਹੋਈ, ਅਤੇ ਮੈਂ ਵੀ ਕਹਿਰ ਗੁਜ਼ਾਰਿਆ,
ਤੇਰੀ ਕੰਧ ਲੱਗੀ ਤਸਵੀਰ ਨੂੰ, ਲੱਖ ਚਾਹੁਣ ਤੇ ਵੀ ਨਾ ਉਤਾਰਿਆ ।

ਪਾ ਕੇ ਹੰਝੂਆਂ ਦੇ ਅੱਜ ਹਾਰ ਅਸਾਂ, ਤਸਵੀਰ ਨੂੰ ਵੀ ਲਾਹ ਲਿਆ,
ਇਸ ਦਿਲ ਦੀ ਅੱਗ ਨਾ ਬੁਝ ਸਕੀ, ਲੱਖ ਦੁੱਧ ਦਾ ਛੱਟਾ ਮਾਰਿਆ ।

ਮੇਰੇ ਦੋਸਤਾਂ ਮੇਰੇ ਸਾਹਮਣੇ, ਅੱਜ ਜਿ਼ਕਰ ਤੇਰਾ ਛੇੜਿਆ,
ਦਿਨ ਲੰਘਿਆ ਮੁੱਕੀ ਰਾਤ ਵੀ, ਰੋ-ਰੋ ਕੇ ਮੈਂ ਨਾ ਹਾਰਿਆ ।

ਅਸੀਂ ਦਿਲ ਦੀ ਸੁੱਕੀ ਖਾਲ਼ ‘ਚੋਂ, ਪਾਣੀ ਕੀ ਦਿੰਦੇ ਇਸ਼ਕ ਨੂੰ,
ਤੇਰਾ ਪਿਆਰ ਸਾਥੋਂ ਨਾ ਗਿਆ, ਕਦੇ ਸ਼ੀਸ਼ੇ ਵਿੱਚ ਉਤਾਰਿਆ ।

ਜਿਸ ਫੁੱਲ ਤੋਂ ਮੇਰੇ ਗੀਤ ਤੇ, ਨਜ਼ਮਾਂ ਨੇ ਸਿੱਖਿਆ ਮਹਿਕਣਾ,
ਉਹ ਫੁੱਲ ਗਿਆ ਕਿਸੇ ਹੋਰ ਦੇ, ਜੂੜੇ ਦੇ ਵਿੱਚ ਸ਼ਿੰਗਾਰਿਆ

ਜੀਤ ਔਲਖ, ਕੈਨੇਡਾ
 

Saini Sa'aB

K00l$@!n!
ਪੀੜ

ਸਾਨੂੰ ਖ਼ੈਰ ਬੜੀ ਹੈ ਨਵੀਆਂ ਦੀ ਅਸੀਂ ਪੀੜ ਪੁਰਾਣੀ ਕੀ ਦੱਸੀਏ।
ਕੁਝ ਦਰਦਾਂ ਦੀ ਕੁਝ ਦਾਗ਼ਾਂ ਦੀ, ਹੁਣ ਹੋਰ ਕਹਾਣੀ ਕੀ ਦੱਸੀਏ।

ਅਸੀਂ ਪੁੱਛਿਆ ਨਾ ਅਜੇ ਜ਼ਿੰਦਗੀ ਤੋਂ, ਇਹ ਮਤਲਬ ਕੋਰੇ ਸਾਹਾਂ ਦਾ,
ਕੋਈ ਮਕਸਦ ਹਾਲੇ ਬਣਿਆ ਨਾ, ਕੋਈ ਗੱਲ ਸਿਆਣੀ ਕੀ ਦੱਸੀਏ।

ਇਸ ਥਲ ਵਿਚ ਦਿਸਦਾ ਕੋਈ ਨਾ, ਕਦੇ ਊਠਾਂ ਵਾਲੇ ਲੰਘ ਜਾਂਦੇ,
ਤੇ ਸੰਦਲੀ ਪੈੜਾਂ ਪਾ ਜਾਂਦੇ, ਇਹ ਵਗਦੇ ਪਾਣੀ ਕੀ ਦੱਸੀਏ।

ਜਦ ਮਹਿਲ ਮਨਾਂ ਦੇ ਵੱਸਦੇ ਸੀ, ਤਾਂ ਦਿਲ ਦੇ ਸਾਥੀ ਮਹਿਰਮ ਸੀ,
ਫਿਰ ਇਕ ਇਕ ਕਰਕੇ ਰੂਹਾਂ ਦੇ, ਸਭ ਵਿਛੜੇ ਹਾਣੀ ਕੀ ਦੱਸੀਏ।

ਅਸੀਂ ਦਿਲ ਦੀ ਉੱਜੜੀ ਦੁਨੀਆਂ ਤੋਂ, ਹੁਣ ਆਸ ਵਸਲ ਦੀ ਰੱਖੀਏ,
ਅਸੀਂ ਦਾਗ਼ ਨੂੰ ਇੱਜ਼ਤਾਂ ਕੀ ਲਿਖੀਏ, ਹੰਝੂਆਂ ਨੂੰ ਪਾਣੀ ਕੀ ਦੱਸੀਏ।

ਜੀਤ ਔਲਖ, ਕੈਨੇਡਾ
 
Top