ਦਿਲ ਦਾ ਸੀ ਟੁਕੜਾ ਜਿਸਨੂ ਬਣਾਇਆ

ਦਿਲ ਦਾ ਸੀ ਟੁਕੜਾ ਜਿਸਨੂ ਬਣਾਇਆ
ਉਸ ਜਾਲਿਮ ਨੇ ਹੀ ਵੱਡ ਕੇ ਖਾਇਆ

ਖੂਨ ਮੇਰਾ ਸੀ ਓਹਨੇ ਤਲੀਆਂ ਤੇ ਲਾਇਆ
ਮੇਰਾ ਉਠਇਆ ਜਨਾਜਾ ਓਹਨਾ ਖੁਦ ਨੂ ਸਜਾਇਆ

ਆਖਰੀ ਵੇਲੇ ਵੀ ਸੀ ਓਹਨੇ ਮੁਹ ਨੂੰ ਲੁਕਾਇਆ
ਮੈਂ ਤੱਕਦਾ ਰਿਹਾ ਰਾਵਾਂ ਓਹ ਮੁੜ ਕੇ ਨਾ ਆਇਆ

ਖੋਰੇ ਕਿੰਨੇ ਹੀ ਲੋਕਾ ਆਉਣ ਮੈਨੂ ਵੀ ਰੁਵਾਇਆ
ਕਬਰ ਮੇਰੀ ਤੇ ਪੈਰ ਓਹਨਾ ਕਦੇ ਵੀ ਨਾ ਪਾਇਆ

ਮੇਰੇ ਜਾਣ ਪਿਛੋ ਡੇਰਾ ਓਹਨਾ ਨਵੀ ਥਾਂ ਤੇ ਪਾਇਆ
ਰੱਲ ਕਾਤਲਾਂ ਨਾਂ ਮੇਰੇ ਸੀ ਓਹਨਾ ਜਸ਼ਨ ਮਨਾਇਆ

ਕਿਉਂ ਬਾਜਵੇ ਦਾ ਚੇਤਾ ਤੈਨੂੰ ਕਦੇ ਵੀ ਨਾ ਆਇਆ
ਤੇਰੀ ਖੁਸ਼ੀਆਂ ਦੇ ਲਈ ਸੀ ਜੀਨੇ ਆਪਣਾ ਆਪ ਲੁਟਾਇਆ

ਫੇਰ ਵੀ ਰੱਬਾ ਮੁਆਫ ਕਰੀ ਓਹਨੂੰ
ਮੇਰਾ ਮੁੱਲ ਭਾਵੇ ਕਦੇ ਨੀ ਪਾਇਆ

ਇਸ ਇਸ਼ਕ਼ ਦੇ ਚੰਦਰੇ ਹਨੇਰਇਆ ਚੋ
ਕੋਈ ਜਿਉਂਦਾ ਨਾਂ ਨਿਕਲ ਕੇ ਆਇਆ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )


 
Top