ਦਿਲ ਤੇ ਸਮੁੰਦਰ

ਕਿਉਂ ਤੜਫ ਰਿਹਾਂ ਤੂੰ ਓਹਦੇ ਰੋਸ ਦੇ ਵਿੱਚ ,
ਕਿਉਂ ਰਹਿਨਾ ਹਰ ਵਕਤ ਮਦਹੋਸ਼ ਦੇ ਵਿੱਚ ,

ਤੂੰ ਦਿਲ ਨਹੀ ਸਮੁੰਦਰ ਏਂ ਮੇਰੇ ਜਜ਼ਬਾਤਾਂ ਦਾ ,
ਲੈ ਲਵੀਂ ਨਾ ਫੈਸਲੇ ਆ ਤੂੰ ਜੋਸ਼ ਦੇ ਵਿੱਚ ,

ਮਨ ਭਟਕਦਾ ਉਸ ਲਹਿਰ ਦਾ ਬਾਹਰ ਵੱਲ ਨੂੰ ,
ਪਰ ਉਹ ਆਵੇਗੀ ਵਾਪਸ ਤੇਰੇ ਆਗੋਸ਼ ਦੇ ਵਿੱਚ ,

ਜਿੰਦਗੀਆਂ ਕੀਮਤੀ ਜੁੜੀਆਂ ਨੇ ਤੇਰੇ ਨਾਲ ਕਈ ,
ਕਰ ਦੇਵੀਂ ਨਾ ਤਬਾਹ ਆ ਅਕਰੋਸ਼ ਦੇ ਵਿੱਚ ,

ਛੁਪੀ ਹੁੰਦੀ ਏ ਰਹਿਮਤ ਰੱਬ ਦੀ ਉਸ ਵਿੱਚ ਵੀ ,
ਦਿਲ ਰਹਿੰਦਾ ਏ ਜੋ ਸਬਰ ਤੇ ਸੰਤੋਖ ਦੇ ਵਿੱਚ ,

ਖੜਕੇ ਰੋਵੇਗਾ ਕਦੇ ਉਹ ਤੇਰੇ ਕਿਨਾਰੇ ਉੱਤੇ ,
ਦਿਮਾਗ ਆਵੇਗਾ ਜਿਸ ਦਿਨ ਓਹਦਾ ਹੋਸ਼ ਦੇ ਵਿੱਚ ,

ਕਿੱਥੋਂ ਲੱਭਦਾ ਜੈਲੀ ਓਹਨੂੰ ਸਮਝਾਉਣ ਵਾਲੇ ,
ਲਫ਼ਜ ਮਿਲੇ ਨਾ ਕਿਸੇ ਸ਼ਬਦ ਕੋਸ਼ ਦੇ ਵਿੱਚ ,
 
Top