ਦਿਲ ਕਰਦਾ ਏ ਸੱਜਣਾ ਵੇ

ਦਿਲ ਕਰਦਾ ਏ ਸੱਜਣਾ ਵੇ..
ਇੱਕ ਐਸੀ ਉਡਾਰੀ ਲਾਵਾਂ..
ਉੱਡਦਾ-ਉੱਡਦਾ ਐਨੀ ਦੂਰ ਨਿੱਕਲ ਜਾ
ਕਦੇ ਮੁੜ ਵਾਪਸ ਨਾ ਆਵਾਂ..
ਜਾ ਪਹੁੰਚਾ ਉਸ ਪਰੀ ਦੇ ਦੇਸਾਂ..
ਜਿੱਥੇ ਵਗਣ ਇਸ਼ਕ ਹਵਾਵਾਂ...
ਬੂਰ ਪਵੇ ਜਿੱਥੇ ਹਰ ਸਦਰਾਂ ਨੂੰ
ਪੂਰਾ ਕਰਾਂ ਦਿਲ ਦਿਆਂ ਚਾਵਾਂ...
ਭੁੱਲਕੇ ਪਤਝੜ,ਔੜਾਂ,ਝੱਖੜ
ਰਹਾਂ ਗੀਤ ਬਹਾਰਾਂ ਦੇ ਗਾਵਾਂ..(ਲਖਵੀਰ ਖਲਿਆਣ)
 
Top