UNP

ਦਿਨ ਵੇਲੇ ਖਿਆਲਾਂ ਚ

Go Back   UNP > Poetry > Punjabi Poetry

UNP Register

 

 
Old 06-Aug-2010
~Guri_Gholia~
 
Post ਦਿਨ ਵੇਲੇ ਖਿਆਲਾਂ ਚ

ਦਿਨ ਵੇਲੇ ਖਿਆਲਾਂ ਚ,
ਤੂੰ ਸਾਥੀ ਬਣ ਕੇ ਸਾਥ ਨਿਭਾਉਂਦੀ ਏ,
ਰਾਤ ਕੱਲਿਆਂ ਬੈਠਾ ਵੇਖ ਮੈਨੂੰ,
ਮੁੜ ਆਣ ਤੂੰ ਫੇਰਾ ਪਾਉਂਦੀ ਏ,
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ...

ਹੋਣ ਅੱਖਾਂ ਬੰਦ ਤੇ,
ਤੂੰ ਸੁਪਣੇ ਵਿਚ ਆ ਜਾਂਦੀ ਏ,
ਸੱਚ ਸਮਝ ਜੇ ਮੈਂ ਅੱਖ ਖੋਲਾਂ,
ਤੂੰ ਫੇਰ ਗੁੰਮ ਹੋ ਜਾਂਦੀ ਏ..
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ...

ਬੀਤੀਆ ਜੋ ਵੇਲਾ ਨਾਲ ਤੇਰੇ,
ਉਹ ਮੈਨੂੰ ਜੀਣ ਵੀ ਨੀ ਦਿੰਦਾ,
ਕੀਤਾ ਵਾਅਦਾ ਜੋ ਤੇਰੇ ਨਾਲ ਨਾ ਪੀਣ ਦਾ,
ਮੈਨੂੰ ਪੀਣ ਵੀ ਨੀ ਦਿੰਦਾ,
ਫੇਰ ਪੜਦਾ ਖਤ ਪੁਰਾਣੇ ਤੇਰੇ,
ਤੇ ਮੇਰੀ ਅੱਖ ਭਰ ਆਉਂਦੀ ਏ,
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ...

ਯਾਦਾਂ ਦੇ ਵਿੱਚ ਖੋਏ ਦੀ ,
ਜਦੋਂ ਮੇਰੀ ਜਿੰਦ ਕੁਰਲਾਉਂਦੀ ਏ,
ਸਾਥੀ ਕੋਈ ਵੀ ਨੀ ਲੱਭਦਾ ਉਦੋਂ,
ਮੇਰੀ " ਤਨਹਾਈ" ਤੇ "ਕਲਮ" ਸਾਥ ਨਿਭਾਉਂਦੀ ਏ,
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ..

 
Old 06-Aug-2010
THE GODFATHER
 
Re: ਦਿਨ ਵੇਲੇ ਖਿਆਲਾਂ ਚ

ਬੀਤੀਆ ਜੋ ਵੇਲਾ ਨਾਲ ਤੇਰੇ,
ਉਹ ਮੈਨੂੰ ਜੀਣ ਵੀ ਨੀ ਦਿੰਦਾ,
ਕੀਤਾ ਵਾਅਦਾ ਜੋ ਤੇਰੇ ਨਾਲ ਨਾ ਪੀਣ ਦਾ,
ਮੈਨੂੰ ਪੀਣ ਵੀ ਨੀ ਦਿੰਦਾ,
ਫੇਰ ਪੜਦਾ ਖਤ ਪੁਰਾਣੇ ਤੇਰੇ,
ਤੇ ਮੇਰੀ ਅੱਖ ਭਰ ਆਉਂਦੀ ਏ,
ਮੇਰੀ ਕਿੱਥੇ ਔਕਾਤ ਲਿਖਣ ਦੀ,
ਤੇਰੀ ਯਾਦ ਲਿਖਾਉਂਦੀ ਏ...


sira yaar...thanks for sharing!

 
Old 06-Aug-2010
lovenpreet
 
Re: ਦਿਨ ਵੇਲੇ ਖਿਆਲਾਂ ਚ

nice one

Post New Thread  Reply

« ਇਕ ਚੋਰ ਨੂੰ ....... | ਦਿਲ ਵਿੱਚ ਦਰਦ ਮੁੱਹਬਤ ਦਾ......... »
X
Quick Register
User Name:
Email:
Human Verification


UNP