ਦਾਤੇ ਦਾ ਸ਼ੁਕਰ ਮਣਾ

ਦਾਤੇ ਦਾ ਸ਼ੁਕਰ ਮਣਾ
ਦਿੱਤੇ ਸੁੱਤੇ ਭਾਗ ਜਗਾ

ਫ਼ਰਸ਼ ਤੋ ਅਰਸ਼ ਬਿਠਾਇਆ
ਸਾਰੇ ਜੱਗ ਵਿੱਚ ਨਾਂ ਚਮਕਾਇਆ

ਇੰਨਾ ਤੈਨੂੰ ਕਾਬਿਲ ਬਣਾਇਆ
ਬੁੱਲਾਂ ਤੇ ਸੱਬ ਦੇ ਨਾਂ ਤੇਰਾ ਆਇਆ

ਮਾਂ-ਪਓ ਦਾ ਬਣਇਆ ਸਰਮਾਇਆ
ਦਿੱਤਾ ਇਲਮ ਦਾਤੇ ਦਾ ਕੰਮ ਜੋ ਆਇਆ

ਗੁਰੂਆਂ ਨੇ ਚਰਨਾਂ ਚ ਬਿਠਾਇਆ
ਮਾੜੇ ਵਕ਼ਤ ਤੋ ਸਦਾ ਬਚਾਇਆ

ਸਦਾ ਸਚ੍ਚ ਦੇ ਰਾਹ ਤੇ ਪਾਇਆ
ਬੁਰਾ ਕਿਸੇ ਦਾ ਕਰਨ ਤੋ ਹਟਾਇਆ

ਹਰ ਪਾਸੇ ਤੈਨੂੰ ਤਰੱਕੀ ਬਕਸ਼ੀ
ਤੇਰੇ ਉੱਤੇ ਮੇਹਿਰ ਹੈ ਰੱਖੀ

ਔਗੁਣਾ ਨੂੰ ਤੇਰੇ ਸਾਫ਼ ਕੀਤਾ
ਗਲਤ ਕੰਮਾਂ ਨੂੰ ਮਾਫ਼ ਵੀ ਕੀਤਾ

ਦੁਨਿਆ ਦਾ ਹਰ ਸੁਖ ਵੀ ਦਿੱਤਾ
ਕਦੇ ਪਰਾਂ ਤੈਥੋ ਮੁਖ ਨੀ ਕੀਤਾ

ਤੂੰ ਵੀ "ਹਰਮਨ" ਫਰਜ਼ ਨਿਭਾ
ਬੱਸ ਉਹਦੇ ਦਰ ਤੇ ਸਿਰ ਨੂੰ ਝੁਕਾ

"ਬਾਜਵਾ" ਵੇਹੜੇ ਖੁਸ਼ੀਆਂ ਨਚਾ
ਮੰਨੀ ਚੱਲ ਜੋ ਹੈ ਰੱਬ ਦੀ ਰਜਾ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )


 
Top