ਦਾਜ ਪਿੱਛੇ

Sonu shah

Member
ਦਾਜ ਪਿੱਛੇ ਜਿਹੜੇ ਨੂੰਹਾ ਅੱਗ ਲਾ ਕੇ ਸਾੜਦੇ
ਲੱਖ ਲਾਹਨਤਾਂ ਉਹਨਾਂ ਤੇ, ਘਰ ਵੱਸਦੇ ਉਜਾੜਦੇ
ਉਹ ਕਾਹਦੇ ਬੰਦੇ ਜਿਹੜੇ ਕਹਿੰਦੇ ਸਾਨੂੰ ਕਾਰ ਦੇਹ
ਲੱਖ ਲਾਹਨਤਾਂ ਉਹਨਾਂ ਤੇ, ਘਰ ਵੱਸਦੇ ਉਜਾੜਦੇ
ਦਾਜ ਪਿੱਛੇ ਜਿਹੜੇ ਨੂੰਹਾ ਅੱਗ ਲਾ ਕੇ ਸਾੜਦੇ .....

ਪੁੱਤਾਂ ਨਾਲੋ ਅੱਜ ਕੱਲ ਧੀਆਂ ਨੇ ਸਿਆਣੀਆਂ
ਜੰਮੀਆਂ ਕਿਸੇ ਨੇ, ਲੈ ਹੋਰ ਕਿਸੇ ਜਾਣੀਆਂ
ਕੁੱਖਾਂ ਵਿੱਚ ਮਾਰੋ ਨਾ ਜੀ ਧੀਆਂ ਏਹ ਧਿਆਣੀਆਂ
ਫੇਰ ਕੌਣ ਸਾਭੂੰ ਦੱਸੋ ਚਾਟੀਆਂ ਮਧਾਣੀਆਂ????
ਸੋਨੂੰ ਸ਼ਾਹ ਤਾਂ ਲਿਖਦਾ ਏ ਸੱਚੀਆ ਕਹਾਣੀਆਂ
ਪੁੱਤਾਂ ਨਾਲੋ ਅੱਜ ਕੱਲ ਧੀਆਂ ਨੇ ਸਿਆਣੀਆਂ.....

ਇਹਨਾ ਲੋਕਾਂ ਅੱਗੇ "ਸੋਨੂੰ" ਤੇਰੀ ਸੋਚ ਬੜੀ ਛੋਟੀ ਏ
ਖੋਟੇ ਸਿੱਕੇ ਵਾਗੂੰ ਇਹ ਤਾਂ ਦੁਨੀਆਂ ਵੀ ਖੋਟੀ ਏ
ਪੈਸੇ ਪਿੱਛੇ ਲੱਗੀ, ਹੋਈ ਅਕਲ ਦੀ ਮੋਟੀ ਏ
ਬੱਦੋਵਾਲੀਆ ਨਾ ਜਿਹੜੇ ਸੋਚਦੇ ਵਿਚਾਰਦੇ
ਉਹ ਕਾਹਦੇ ਮਾਪੇ, ਧੀਆਂ ਕੁੱਖ ਵਿੱਚ ਮਾਰਦੇ
ਹੱਥੀ ਲਾ ਕੇ ਵੇਲ ਫਿਰ ਜੜ੍ਹੌ ਨੇ ਉਖਾੜਦੇ
ਲੱਖ ਲਾਹਨਤਾਂ ਉਹਨ ਤੇ ਧੀਆਂ ਕੁੱਖ ਵਿੱਚ ਮਾਰਦੇ ...(2)
ਸੋਨੂੰ ਸ਼ਾਹ
 
Top