ਦਾਅ ਜੇ ਲੱਗਿਆ ਦੁਸ਼ਮਣ ਨੂੰ ਹਰਾਇਉ ਜਰੂਰ

ਮਰਨ ਤੋਂ ਪਹਿਲਾਂ ਉਹਦੇ ਬੁੱਲਾਂ 'ਤੇ ਸੀ ਜੋ ਗੀਤ
ਕੋਈ ਸੁਣੇ ਜਾਂ ਨਾ ਸੁਣੇ ਤੁਸੀ ਗਾਇਉ ਜਰੂਰ ...

ਉਹਨੇ ਸੁਪਨੇ 'ਚ ਸਾਜਿਆ ਸੀ ਜੋ ਸੋਹਣਾ ਜਿਹਾ ਦੇਸ਼ ,
ਹਕੀਕਤ ਦੇ ਵਿੱਚ ਉਹ ਬਣਾਇਉ ਜਰੂਰ ...

ਉਹਦੀ ਲਾਸ਼ 'ਤੇ ਪਿਆ ਫਰੇਰਾ
ਕਿਤੇ ਕੱਫਨ ਨਾ ਬਣ ਜਾਵੇ ,
ਮੌਕਾ ਜੇ ਲੱਗਿਆ ਝੁਲਾਇਉ ਜਰੂਰ ...

ਸੁੱਤੀ ਕੌਮ ਨੂੰ ਜਗਾਉਣ ਲਈ
ਉਹਨੇ ਚੁੱਕੀ ਜੋ ਮਸ਼ਾਲ
ਪ੍ਰਭਾਤ ਦੇ ਆਉਣ ਤੱਕ ਜਗਾਇਉ ਜਰੂਰ ....

ਬਿਨਾਂ ਤਲਵਾਰ ਤੋਂ ਜੰਗ 'ਚ ਜੋ ਵਜਾਉਦਾ ਸੀ ਸੰਗੀਤ
ਸੰਗੀਤ ਉਹਦੇ ਨੂੰ ਜੇ ਲੋੜ ਪਈ
ਤੇਗ ਲਹਿਰਾਇਉ ਜਰੂਰ...

ਦਰਿਆਵਾਂ ਦੇ ਦੇਸ਼ ਦਾ ਵਾਸੀ
ਅੱਜ ਪਿਆਸਾ ਹੀ ਤੁਰ ਗਿਆ ,
ਪਿਆਸ ਉਹਦੀ ਸੋਚ ਦੀ ਬੁਝਾਇਉ ਜਰੂਰ ....

ਕਈਆਂ ਨੂੰ ਉਹਦੀ ਗਰਮ ਤਕਰੀਰ
ਤੇ ਠੰਢੇ ਸੁਭਾਉ 'ਤੇ ਗਿਲਾ ਵੀ ਹੋਊ ,
ਪਰ ਹੁਣ ਸ਼ਿਕਵਾ ਮਿਟਾਇਉ ਜਰੂਰ .....

ਉਹਨੇ ਹਾਰ ਨਾ ਮੰਨੀ
ਤੇ ਦੁਸ਼ਮਣ ਨੂੰ ਹਰਾ ਨਾ ਸਕਿਆ
ਦਾਅ ਜੇ ਲੱਗਿਆ ਦੁਸ਼ਮਣ ਨੂੰ ਹਰਾਇਉ ਜਰੂਰ ...

ਫਰੇਰਾ - ਝੰਡਾ

ਪਰਗਟ ਸਿੰਘ ਮਸਤੂਆਣਾ
 
Top