ਦਸਤਾਰ

pps309

Prime VIP
ਸੂਰਜ ਨੂੰ ਕੱਜ ਲਿਆ ਗੂੜਿਆਂ ਹਨੇਰਿਆਂ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ

ਕੇਸਾਂ ਨਾਲ ਨਿਭਾਉਣੀ ਸਿੱਖੀ ਔਖੀ ਕਾਹਤੋ ਜਾਪਦੀ
ਬਿਪਰਾਂ ਦੀ ਰੀਤ ਤੈਨੂੰ ਸੌਖੀ ਕਾਹਤੋ ਜਾਪਦੀ
ਦੌੜ-ਦੌੜ ਪੈਰ ਤੇਰੇ ਜਾਣ ਵੱਲ ਡੇਰਿਆਂ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ

ਤੱਕ ਗਹੁ ਨਾਲ ਸ਼ੀਸ਼ਾ ਆਪੇ ਕਰ ਲਈ ਵਿਚਾਰ ਤੂੰ
ਕਿਹੜੇ ਪਾਸਿਉ ਲਗਦਾ ਏ ਸਿੰਘ ਸਰਦਾਰ ਤੂੰ
ਸਿੰਘ ਤਾਂ ਪਛਾਣੇ ਜਾਂਦੇ ਦੇਖ ਵੱਲ ਚੇਹਰਿਆਂ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ

ਪੀਣੀਆਂ ਸ਼ਰਾਬਾਂ ਦੱਸੇ ਸ਼ੌਕ ਸਰਦਾਰਾਂ ਦੇ
ਕਿੱਥੋ ਲਏ ਵਿਚਾਰ ਦੱਸੀ ਕੋਝਿਆਂ ਵਿਚਾਰਾਂ ਦੇ
ਕੀਹਨੇ ਤੇਰੀ ਅਕਲ ਤੇ ਪੋਚਾ ਦੱਸ ਫੇਰਿਆ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ

ਅੱਧ-ਨੰਗੇ ਜਿਸਮਾਂ ਚ ਨੱਚੇ ਪਾ ਪਾ ਖੰਡੇ ਤੂੰ
ਕੌਮ ਦੇ ਨਿਸ਼ਾਨ ਪੂਰੀ ਦੁਨੀਆਂ ਚ ਭੰਡੇ ਤੂੰ
ਦਿੱਸੀਆਂ ਕਿਉ ਨਹੀ ਤੈਨੂੰ ਭੈਣਾਂ ਵਿੱਚ ਵੇਹੜਿਆਂ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ

ਕੰਨਾਂ ਵਿੱਚ ਮੁੰਦਰਾਂ ਤੇ ਹਾਲ ਜਿਉ ਨਚਾਰਾਂ ਦੇ
ਕਿਹੜੇ ਰਾਹੀ ਤੁਰ ਪਏ ਨੇ ਪੁੱਤ ਸਰਦਾਰਾਂ ਦੇ
ਗੁਰੂ ਨੂੰ ਦਿਖਾ ਕੇ ਕੰਡ ਹੰਝੂ ਵੀ ਨਾ ਕੇਰਿਆ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ

ਹੋਣੀ ਅਣਜਾਣੇ ਵਿੱਚ ਭੁੱਲ ਵੱਡੀ ਗੱਲ ਨਹੀ
ਜਾਣ-ਬੁੱਝ ਕਰੇ ਤਾਂ ਫੇਰ ਇਹਤੋ ਵੱਡਾ ਛੱਲ ਨਹੀ
“ਅਮਨ ਸਿੰਘਾ”ਉਏ ਪੰਥ ਬਿਪਰਾਂ ਨੇ ਘੇਰਿਆ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ
ਦਸਤਾਰ ਸੀਸ ਤੇ ਸਜਾ ਲੈ ਵੀਰ ਮੇਰਿਆ

ਅਮਨਦੀਪ ਸਿੰਘ ਅਮਨ
ਗਲਾਸਗੋ ਸਕੌਟਲੈਡ
 
Top