ਦਰਦਾ ਦਾ ਭਾਰ

Arun Bhardwaj

-->> Rule-Breaker <<--
ਕਈ ਵਰਿਆਂ ਤੋ ਜਿਹੜਾ ਰੋ ਰਿਹਾ ਹੋਵੇਗਾ
ਦਰਦਾ ਦਾ ਭਾਰ ਜਿਹੜਾ ਢੋਹ ਰਿਹਾ ਹੋਵੇਗਾ

ਤੈਨੂੰ ਆਪਣੇ ਆਸਮਾਨ ਨਾਲ ਵੀ ਜੋ ਰੁੱਸਿਆ ਦਿਸੇਗਾ , ਓਹ ਮੈਂ ਹੀ ਹੋਵਾਂਗਾ
ਤੈਨੂੰ ਮੁਸਕਰਾਉਂਦਾ ਹੋਇਆ ਜੋ ਤਾਰਾ ਟੁੱਟਿਆ ਦਿਸੇਗਾ , ਓਹ ਮੈਂ ਹੀ ਹੋਵਾਂਗਾ

ਬਹਾਰਾਂ ਵਿਚ ਵੀ ਜਿਹੜਾ ਫੁੱਲ ਬਹਾਰਾਂ ਮਾਣ ਨਹੀ ਸਕਿਆ
ਸੋਨੇ ਦੇ ਪਿੰਜਰੇ ਵਿਚ ਕੈਦ ਜਿਹੜਾ ਰਾਜ਼ ਜਾਣ ਨਹੀ ਸਕਿਆ

ਜਿਸ ਪੰਛੀ ਦਾ ਖੁੱਲੇ ਪਿੰਜਰੇ ਚ ਵੀ ਦਮ ਘੁੱਟਿਆ ਦਿਸੇਗਾ, ਓਹ ਮੈਂ ਹੀ ਹੋਵਾਂਗਾ
ਤੈਨੂੰ ਮੁਸਕਰਾਉਂਦਾ ਹੋਇਆ ਜੋ ਤਾਰਾ ਟੁੱਟਿਆ ਦਿਸੇਗਾ , ਓਹ ਮੈਂ ਹੀ ਹੋਵਾਂਗਾ

ਜਿਸ ਲਫਜ ਨੂੰ ਸੁਣਕੇ ਤੈਨੂੰ ਕਦੇ ਲਾਲੀ ਦਾ ਚੇਤਾ ਆਵੇਗਾ
ਜਦੋ ਕੋਈ ਵੀ ਦਰਦ ਭਰਿਆ ਗੀਤ ਤੇਰੇ ਦਿਲ ਨੂੰ ਰਵਾਵੇਗਾ

ਜਿਹੜਾ ਪਲਕਾਂ ਤੇਰੀਆਂ ਪਿਛੇ ਹੰਝੂ ਲੁਕਿਆ ਦਿਸੇਗਾ , ਓਹ ਮੈਂ ਹੀ ਹੋਵਾਂਗਾ
ਤੈਨੂੰ ਮੁਸਕਰਾਉਂਦਾ ਹੋਇਆ ਜੋ ਤਾਰਾ ਟੁੱਟਿਆ ਦਿਸੇਗਾ, ਓਹ ਮੈਂ ਹੀ ਹੋਵਾਂਗਾ

_____written by.....Lally Apra...
 
Top