ਥੋੜੀ ਜਿਹੀ ਠੰਡ ਉਹ ਸਿਆਲ ਚੇਤੇ ਆਉਦਾ ਏ

KARAN

Prime VIP
ਥੋੜੀ ਜਿਹੀ ਠੰਡ ਉਹ ਸਿਆਲ ਚੇਤੇ ਆਉਦਾ ਏ,
ਤੇਰੇ ਹੱਥਾਂ ਵਿੱਚ ਦੀਵੇਆਂ ਦਾ ਥਾਲ ਚੇਤੇ ਆਉਦਾ ਏ,
ਮੜੀਆਂ ਮਸਾਣਾਂ ਸਾਰੀਆ ਜਗਾਹ ਤੇ ਜਗਾਉਣੇ,
ਥਾਂ-੨ ਤੇ ਜਾਣਾਂ ਨਾਲ-੨ ਚੇਤੇ ਆਉਦਾ ਏ,
ਸਾਡੇ ਤਾਂ ਬਨੇਰੇ ਉੱਤੇ ਟਾਵਾਂ-੨ ਦੀਵਾ ,
ਨੀ ਤੇਰੇ ਘਰੇ ਲੜੀਆ ਦਾ ਜਾਲ ਚੇਤੇ ਆਉਦਾ ਏ,
ਜਦੋਂ ਚੱਲਣੇ ਅਨਾਰ ਤੇਰਾ ਮੁੱਖ ਤੱਕਣਾਂ,
ਹਰ ਇੱਕ ਦੀਵਾਲੀ ਦਾ ਉਹ ਸਾਲ ਚੇਤੇ ਆਉਦਾ ਏ,
ਨੀਂ ਕੱਚੇ ਜਿਹੇ ਕੋਠੇ ਦੇ ਬਨੇਰੇ ਉੱਤੇ ਬੈਠਾ,
ਕੀ ਤੈਨੂੰ ਵੀ ਉਹ ਕਦੇ ਸੁਖਪਾਲ ਚੇਤੇ ਆਉਦਾ ਏ,

Sukhpal Aujla
 
Top