ਤੋਰ ਪੰਜਾਬਣ ਦੀ

ਤੋਰ ਪੰਜਾਬਣ ਦੀ

ਦੁਨੀਆ ਸਾਰੀ ਕਹਿੰਦੀ ਜੱਗ ਤੇ ਤੋਰ ਪੰਜਾਬਣ ਦੀ।
ਰੀਸ ਕਰੇ ਨਾ ਕੋਈ ਜੱਗ ਤੇ ਹੋਰ ਪੰਜਾਬਣ ਦੀ।
ਦੁੱਧ ਮੱਖਣਾ ਦੀ ਪਾਲੀ ਏਹਦੀ ਅਜਬ ਜਵਾਨੀ ਐ।
ਧੌਣ ਸੁਰਾਹੀ ਵਰਗੀ ਸੋਂਹਦੀ ਗਲ ਦੀ ਗਾਨੀ ਐ।
ਗਿੱਧਿਆਂ ਦੇ ਵਿਚ ਦੇਖਣ ਵਾਲੀ ਲੋਰ ਪੰਜਾਬਣ ਦੀ।
ਦੁਨੀਆ ਸਾਰੀ ਕਹਿੰਦੀ ਜੱਗ ਤੇ ਤੋਰ ਪੰਜਾਬਣ ਦੀ।
ਬੁੱਕ ਬੁੱਕ ਸੋਨਾ ਪਾਇਆ ਮੇਹਰਾਂ ਝੋਨੇ ਕਣਕ ਦੀਆਂ।
ਗੁੱਤ ਗਿੱਟਿਆਂ ਨੂੰ ਚੁੰਮੇ ਜ਼ੋਰੋ ਜ਼ੋਰੋ ਪੰਜਾਬਣ ਦੀ।
ਦੁਨੀਆ ਸਾਰੀ ਕਹਿੰਦੀ ਜੱਗ ਤੇ ਤੋਰ ਪੰਜਾਬਣ ਦੀ।
ਨਰਮੇ ਦੇ ਬੰਨਿਆਂ 'ਤੇ ਮੇਲ੍ਹ ਮੇਲ੍ਹ ਕੇ ਤੁਰਦੀ ਐ।
ਵੇਖ ਵੇਖ ਤੋਰ ਨਾਗਣੀ ਦਿਲ ਵਿੱਚ ਝੁਰਦੀ ਐ।
ਸਿਫ਼ਤ ਹਟੇ ਨਾ ਕਰਨੋ ਪੰਛੀ ਮੋਰ ਪੰਜਾਬਣ ਦੀ।
ਦੁਨੀਆ ਸਾਰੀ ਕਹਿੰਦੀ ਜੱਗ ਤੇ ਤੋਰ ਪੰਜਾਬਣ ਦੀ।
ਰੂਪ ਹੁਸਣ ਨੇ ਲਾਈਆ ਝੜੀਆਂ ਨਾਰ ਪੰਜਾਬਣ 'ਤੇ।
ਕਹੇ ' ArSdIp ' ਮੈਂ ਬਲਿਹਾਰ ਪੰਜਾਬਣ ਤੇ।
ArSdIp ਨਾਲ ਪਰੀਤੀ ਚੌਦ ਚਕੋਰ ਪੰਜਾਬਣ ਦੀ।

ਰੀਸ ਕਰੇ ਨਾ ਕੋਈ ਜੱਗ ਤੇ ਹੋਰ ਪੰਜਾਬਣ ਦੀ।
ਦੁਨੀਆ ਸਾਰੀ ਕਹਿੰਦੀ ਜੱਗ ਤੇ ਤੋਰ ਪੰਜਾਬਣ ਦੀ।


Sorry If It Is Posted Earlier
 
Top