UNP

ਤੈਨੂੰ ਕੋਈ ਸਾਰ ਨਹੀਂ

Go Back   UNP > Poetry > Punjabi Poetry

UNP Register

 

 
Old 09-Dec-2014
R.B.Sohal
 
ਤੈਨੂੰ ਕੋਈ ਸਾਰ ਨਹੀਂ

ਤੈਨੂੰ ਕੋਈ ਸਾਰ ਨਹੀਂ

ਤੈਨੂੰ ਕੋਈ ਸਾਰ ਨਹੀਂ ਦਿਲਾਂ ਦਿਆ ਜਾਨੀਆਂ i
ਸਾਂਭੀਆਂ ਮੈਂ ਬਸ ਹੁਣ ਤੇਰੀਆਂ ਨਿਸ਼ਾਨੀਆਂ i

ਲਾ ਕੇ ਸੀਨੇ ਅੱਗ ਅਸਾਂ ਦਿਲ ਤੇਰਾ ਠਾਰਿਆ ,
ਤੇਰੇ ਪਿਛੇ ਚੰਨਾ ਅਸਾਂ ਗਮਾਂ ਨੂੰ ਸਹਾਰਿਆ ,
ਦਿਨ ਰਾਤ ਚੇਤੇ ਹੁਣ ਆਉਂਦੀਆਂ ਕਹਾਣੀਆਂ i
ਸਾਂਭਦੀ ਫਿਰਾਂ ਮੈਂ ਬਸ ਤੇਰੀਆਂ ਨਿਸ਼ਾਨੀਆਂ i

ਹੁਸਨ ਲਾਚਾਰ ਹੁੰਦਾ ਇਸ਼ਕੇ ਦੇ ਵਾਰ ਤੋਂ,
ਰੂਹਾਂ ਨੂੰ ਵਟਾ ਕੇ ਕਦੇ ਡਰੀਦਾ ਨ੍ਹੀ ਹਾਰ ਤੋਂ,
ਲਭੀ ਹੋਈ ਚੀਜ ਨਾ ਗਵਾਈਏ ਕਦੇ ਹਾਣੀਆਂ i
ਸਾਂਭਦੀ ਫਿਰਾਂ ਮੈਂ ਬਸ ਤੇਰੀਆਂ ਨਿਸ਼ਾਨੀਆਂ i

ਦੁਨੀਆਂ ਤੋਂ ਵਖ ਹੋ ਕੇ ਤੇਰੇ ਨਾਲ ਜੋੜੀਆਂ ,
ਗੈਰਾਂ ਪਿਛੇ ਚੰਨਾਂ ਵੇ ਤੂੰ ਸਾਡੇ ਨਾਲ ਤੋੜੀਆਂ,
ਵੈਰ ਦੀਆਂ ਕੰਧਾਂ ਇਕ ਦਿਨ ਡਿਗ ਜਾਣੀਆਂ i
ਸਾਂਭਦੀ ਫਿਰਾਂ ਮੈਂ ਬਸ ਤੇਰੀਆਂ ਨਿਸ਼ਾਨੀਆਂ i

ਤੇਰੀ ਦੀਦ ਬਿਨਾ ਹੁਣ ਅਖੀਆਂ ਨਾ ਸੌਂਦੀਆਂ ,
ਪਲਕਾਂ ਦੇ ਬੂਹੇ ਓਹਲੇ ਬੈਠ ਬੈਠ ਰੋਂਦੀਆਂ ,
ਸੋਹਲ ਤੇਰੇ ਪਿਛੇ ਫਿਰੇ ਵਾਂਗਰਾਂ ਦੀਵਾਨੀਆਂ i
ਸਾਂਭਦੀ ਫਿਰਾਂ ਮੈਂ ਬਸ ਤੇਰੀਆਂ ਨਿਸ਼ਾਨੀਆਂ i

ਆਰ.ਬੀ.ਸੋਹਲ 
Old 11-Dec-2014
Sukhmeet_Kaur
 
Re: ਤੈਨੂੰ ਕੋਈ ਸਾਰ ਨਹੀਂ

Kaimzzz

 
Old 15-Dec-2014
R.B.Sohal
 
Re: ਤੈਨੂੰ ਕੋਈ ਸਾਰ ਨਹੀਂ

Originally Posted by Sukhmeet_Kaur View Post
Kaimzzz
Thanks very much Sukhmeet Kaur ji

Post New Thread  Reply

« ਮੈਨੂੰ ਚੇਤੇ ਨੇ | ਤੂੰ ਰਾਵੀ ਕਿਓਂ ਆਈ ਨਹੀਂ ਸਾਡੇ ਹਿੱਸੇ »
X
Quick Register
User Name:
Email:
Human Verification


UNP