UNP

ਤੈਂ ਕਿਤ ਪਰ ਪਾਉਂ ਪਸਾਰਾ ਏ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਤੈਂ ਕਿਤ ਪਰ ਪਾਉਂ ਪਸਾਰਾ ਏ

ਤੈਂ ਕਿਤ ਪਰ ਪਾਉਂ ਪਸਾਰਾ ਏ ।
ਕੋਈ ਦਮ ਕਾ ਅਥਾਂ ਗੁਜ਼ਾਰਾ ਏ ।

ਇਕ ਪਲਕ ਝਲਕ ਦਾ ਮੇਲਾ ਏ, ਕੁਝ ਕਰ ਲੈ ਇਹੋ ਵੇਲਾ ਏ,
ਇਕ ਘੜੀ ਗ਼ਨੀਮਤ ਦਿਹਾੜਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ ।

ਇਕ ਰਾਤ ਸਰਾਂ ਦਾ ਰਹਿਣਾ ਏ, ਏਥੇ ਆ ਕਰ ਫੁੱਲ ਨਾ ਬਹਿਣਾ ਏ,
ਕੱਲ੍ਹ ਸਭ ਦਾ ਕੂਚ ਨਕਾਰਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ ।

ਤੂੰ ਓਸ ਮਕਾਨੋਂ ਆਇਆ ਏਂ, ਏਥੇ ਆਦਮ ਬਣ ਸਮਾਇਆ ਏਂ,
ਹੁਣ ਛੱਡ ਮਜਲਸ ਕੋਈ ਕਾਰਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ ।

ਬੁੱਲ੍ਹਾ ਸ਼ਹੁ ਇਹ ਭਰਮ ਤੁਮ੍ਹਾਰਾ ਏ, ਸਿਰ ਚੁੱਕਿਆ ਪਰਬਤ ਭਾਰਾ ਏ,
ਉਸ ਮੰਜ਼ਲ ਰਾਹ ਨਾ ਖਾਹੜਾ ਏ, ਤੈਂ ਕਿਤ ਪਰ ਪਾਉਂ ਪਸਾਰਾ ਏ ।

Post New Thread  Reply

« ਸੁਨੋ ਤੁਮ ਇਸ਼ਕ ਕੀ ਬਾਜ਼ੀ, ਮਲਾਇਕ ਹੈ ਕਹਾਂ ਰਾਜ਼ੀ | ਤਾਂਘ ਮਾਹੀ ਦੀ ਜਲੀਆਂ »
X
Quick Register
User Name:
Email:
Human Verification


UNP