ਤੇਰੇ ਸ਼ਹਿਰ ਦੇ ਝੂਠੇ ਪਤਿਆਂ ਤੇ

ਅਸੀਂ ਖਤ ਬਥੇਰੇ ਪਾਏ ਨੀ ਤੈਥੋਂ ਇੱਕ ਜਵਾਬ ਨਾ ਲਿਖ ਹੋਇਆ
ਅਸੀਂ ਜਿਸ ਇਸ਼ਕੇ ਦੇ ਪੜ੍ਹ ਕਿਤਾਬ ਬੈਠੇ ਤੈਥੋਂ ਅੱਖਰ ਇੱਕ ਨਾ ਸਿੱਖ ਹੋਇਆ
ਤੇਰੇ ਇਸ਼ਕ ਦੀ ਚੰਦਰੀ ਅੱਗ ਅੰਦਰ ਹੁਣ ਜਲਦੇ ਜਲਦੇ ਹਾਰ ਗਏ
ਤੇਰੇ ਸ਼ਹਿਰ ਦੇ ਝੂਠੇ ਪਤਿਆਂ ’ਤੇ ਖਤ ਘੱਲਦੇ ਘੱਲਦੇ ਹਾਰ ਗਏ

ਸਾਡਾ ਤੇ ਵਾਅਦਾ ਇੱਕੋ ਸੀ ਉਮਰਾਂ ਤਾਈਂ ਤੋੜ ਨਿਭਾਉਣੇ ਦਾ
ਪਰ ਸੱਜਣਾ ਤੇਰਾ ਸ਼ੌਕ ਰਿਹਾ ਵਾਅਦਿਆਂ ਜਿਹੇ ਲਾਰੇ ਲਾਉਣੇ ਦਾ
ਤੇਰੇ ਲਾਰਿਆਂ ਦਾ ਉਹ ਹੜ੍ਹ ਚੰਦਰਾ ਅਸੀਂ ਠੱਲਦੇ ਠੱਲਦੇ ਹਾਰ ਗਏ
ਤੇਰੇ ਸ਼ਹਿਰ ਦੇ ਝੂਠੇ ਪਤਿਆਂ ’ਤੇ ਖਤ ਘੱਲਦੇ ਘੱਲਦੇ ਹਾਰ ਗਏ

ਪੈਂਡੇ ਇਸ਼ਕ ਦੇ ਸੌਖੇ ਨਹੀਂ ਤੈਨੂੰ ਪਹਿਲਾਂ ਆਖ ਸੁਣਾਈ ਸੀ
ਪਰ ਮੰਜ਼ਿਲ ਕੱਚੀ ਇਸ਼ਕੇ ਦੀ ਤੂੰ ਲਫ਼ਜ਼ਾਂ ਨਾਲ ਬਣਾਈ ਸੀ
ਉਸ ਮੰਜ਼ਿਲ ਵੱਲ ਜਾਂਦੇ ਰਾਹਾਂ ’ਤੇ ਅਸੀਂ ਚੱਲਦੇ ਚੱਲਦੇ ਹਾਰ ਗਏ
ਤੇਰੇ ਸ਼ਹਿਰ ਦੇ ਝੂਠੇ ਪਤਿਆਂ ’ਤੇ ਖਤ ਘੱਲਦੇ ਘੱਲਦੇ ਹਾਰ ਗਏ

"ਤੇਜੀ" ਸਿਰ ਜੋ ਲੱਗੀਆਂ ਤੋੜਨ ਦੇ ਇਲਜ਼ਾਮ ਨਵੇਂ ਨਿੱਤ ਉਹਨਾਂ ਦੇ
ਸੱਚੀ ਗੱਲ ਕਦੇ ਨਾ ਆਖ ਰਹੇ ਹੁਣ ਬਦਲ ਗਏ ਚਿੱਤ ਉਹਨਾਂ ਦੇ
"ਮੁੱਲਾਂਪੁਰੀ" ਵੇ ਸਭ ਇਲਜ਼ਾਮਾਂ ਨੂੰ ਹੁਣ ਝੱਲਦੇ ਝੱਲਦੇ ਹਾਰ ਗਏ
ਤੇਰੇ ਸ਼ਹਿਰ ਦੇ ਝੂਠੇ ਪਤਿਆਂ ’ਤੇ ਖਤ ਘੱਲਦੇ ਘੱਲਦੇ ਹਾਰ ਗਏ
__________________
 
Top