ਤੇਰੇ ਸ਼ਹੀਦੀ ਦਿਵਸ ਤੇ ਭਗਤ ਸਿਆ

KARAN

Prime VIP
ਕੋਈ ਗੀਤ ਲਿਖਾਂਗੇ ਤੇਰੇ ਤੇ
ਤੇਰੇ ਬਹੁਤੇ ਵੱਡੇ ਜੇਰੇ ਤੇ
ਤੇ ਫੋਟੋ ਲੱਭਕੇ ਸੋਹਣੀ ਜਈ
ਅਸੀ ਫੇਸਬੁੱਕ ਤੇ ਪਾਵਾਗੇ
ਤੇਰੇ ਸ਼ਹੀਦੀ ਦਿਵਸ ਤੇ ਭਗਤ ਸਿਆ
ਅਸੀ ਫੋਕੀ ਟੌਰ੍ਹ ਬਣਾਵਾਗੇ ।

ਤੂੰ ਜੋ ਕੰਮ ਕਰ ਗਿਆ ਸ਼ੇਰਾ ਉਏ
ਅਸੀ ਸੁਪਨੇ ਵਿੱਚ ਨੀ ਕਰ ਸਕਦੇ
ਇਸ ਇਨਕਲਾਬ ਦੇ ਦੌਰ ਲਈ
ਨਈ ਜਾਨ ਤਲੀ ਤੇ ਧਰ ਸਕਦੇ
ਤੇਰੀ ਕੀਤੀ ਇਸ ਕੁਰਬਾਨੀ ਦਾ
ਅਸੀ ਰਾਤੀ ਜਸ਼ਨ ਮਨਾਵਾਗੇ
ਤੇਰੇ ਸ਼ਹੀਦੀ ਦਿਵਸ ਤੇ ਭਗਤ ਸਿਆ
ਅਸੀ ਫੋਕੀ ਟੌਰ੍ਹ ਬਣਾਵਾਗੇ

ਤੂੰ ਆਖੇ ਪੱਗ ਸੰਭਾਲ ਲਵੋ
ਸਾਨੂੰ ਹਨੀ ਸਿੰਘ ਹੀ ਚੰਗਾ ਏ
ਅੰਦਰੋ ਤੇ ਮੰਨ ਨੂੰ ਭਾਉਦਾ ਏ
ਉਜ਼ ਉੱਤੋ ਆਖੀਏ ਗੰਦਾ ਏ
ਅਸੀ ਫੁਕਰੇ ਨਵੇ ਜ਼ਮਾਨੇ ਦੇ
ਅਸੀ ਜੋ ਜੋ ਦੇ ਗੁਣ ਗਾਵਾਗੇ
ਤੇਰੇ ਸ਼ਹੀਦੀ ਦਿਵਸ ਤੇ ਭਗਤ ਸਿਆ
ਅਸੀ ਫੋਕੀ ਟੌਰ੍ਹ ਬਣਾਵਾਗੇ

ਸਦਕੇ ਜਾਈਏ ਸਰਕਾਰਾ ਤੋ
ਜੋ ਰੱਤ ਜੰਨਤਾ ਦੀ ਪੀਂਦੀ ਏ
ਤੇਰੇ ਦੇਸ਼ ਦੇ ਬੇਰੁਜ਼ਗਾਰਾ ਨੂੰ
ਇਹ ਕਫਨ ਸਿਉ ਕੇ ਦਿੰਦੀ ਏ
ਅਸੀ ਏਸ ਕਫਨ ਤੋ ਬਚਣ ਲਈ
ਇਸ ਦੇਸ਼ ਵਿੱਚੋ ਭੱਜ ਜਾਵਾਗੇ
ਤੇਰੇ ਸ਼ਹੀਦੀ ਦਿਵਸ ਤੇ ਭਗਤ ਸਿਆ
ਅਸੀ ਫੋਕੀ ਟੌਰ੍ਹ ਬਣਾਵਾਗੇ

ਉਜ਼ ਚੰਗਾ ਹੈ ਤੂੰ ਜਿਉਦਾ ਨਈ
ਤੂੰ ਜਿਉ ਕੇ ਵੀ ਕੀ ਕਰਨਾ ਸੀ
ਤੱਕ ਹਾਲ ਦੇਸ਼ ਦਾ ਮਿੱਤਰਾ ਉੱਏ
ਸੌ ਵਾਰੀ ਦਿਨ ਵਿੱਚ ਮਰਨਾ ਸੀ
ਰਹੋ ਬੱਚਕੇ ਉੱਚੀਆ ਸੋਚਾਂ ਤੋ
ਅਸੀ ਸੱਭ ਨੂੰ ਇਹ ਸਮਝਾਵਾਗੇ
ਤੇਰੇ ਸ਼ਹੀਦੀ ਦਿਵਸ ਤੇ ਭਗਤ ਸਿਆ
ਅਸੀ ਫੋਕੀ ਟੌਰ੍ਹ ਬਣਾਵਾਗੇ

ਜੋ ਬਹੁਤਾ ਹੀ ਸੱਚ ਬੱਕਦਾ ਏ
ਉਹ ਦੀ ਸੰਘੀ ਘੁੱਟੀ ਜਾਦੀ ਏ
ਸ਼ਰੇਆਮ ਸੜਕ ਤੇ ਭੈਣਾ ਦੀ
ਜਿੱਥੇ ਇੱਜਤ ਲੁੱਟੀ ਜਾਦੀ ਏ
ਅਸੀ ਓਸ ਦੇਸ਼ ਦੇ ਵਾਸੀ ਹਾ
ਬੜੇ ਮਾਣ ਦੇ ਨਾਲ ਕਹਾਵਾਗੇ
ਤੇਰੇ ਸ਼ਹੀਦੀ ਦਿਵਸ ਤੇ ਭਗਤ ਸਿਆ
ਅਸੀ ਫੋਕੀ ਟੌਰ੍ਹ ਬਣਾਵਾਗੇ

'ਹੁਸ਼ਿਆਰਪੁਰੀ' ਚੱਲ ਬਾਹਰ ਕਿਤੇ
ਪਾਏਆ ਸੁੱਕਣਾ ਘਰ ਦੀਆ ਤੰਗੀਆ ਨੇ
ਇਹ ਦੇਸ਼ ਭਗਤੀ ਦੀਆ ਗੱਲਾ ਜੋ
ਬੱਸ ਸੁਣਨ ਸੁਣਾਉਣ ਲਈ ਚੰਗੀਆ ਨੇ
ਚੱਲ ਕਰਨ ਗੁਲਾਮੀ ਗੋਰੇਆ ਦੀ
ਤੇ ਮੁੜ ਨਾ ਏਥੇ ਆਵਾਗੇ
ਤੇਰੇ ਸ਼ਹੀਦੀ ਦਿਵਸ ਤੇ ਭਗਤ ਸਿਆ
ਅਸੀ ਫੋਕੀ ਟੌਰ੍ਹ ਬਣਾਵਾਗੇ
---- ਹੈਰੀ ਹੁਸ਼ਿਆਰਪੁਰ----
 
Top