ਤੇਰੇ ਬਿਨਾ ਹੈ ਜੀਵਣ ਬਿਲਕੁਲ ਹਨੇਰ ਮੇਰਾ

Saini Sa'aB

K00l$@!n!
ਤੇਰੇ ਬਿਨਾ ਹੈ ਜੀਵਣ ਬਿਲਕੁਲ ਹਨੇਰ ਮੇਰਾ
ਦੀਪਕ ਨੂੰ ਲੌ ਜੇ ਲਿਪਟੇ ਕਰਦਾ ਹੈ ਦੂਰ ਨ੍ਹੇਰਾ।

ਹੋਕੇ ਜੁਦਾ ਹੈ ਜੀਣਾ ਮਛਲੀ ਦੇ ਵਾਂਗ ਮੁਸ਼ਕਿਲ
ਅੱਖਾਂ ‘ਚ ਆਣ ਲਾਇਆ ਪਾਣੀ ਨੇ ਤਾਂ ਹੀ ਡੇਰਾ।

ਟਹਿਕਣ ਗੁਲਾਬ ਕਲੀਆਂ ਜ਼ੀਨਤ ਨੇ ਉਹ ਚਮਨ ਦੀ
ਖ਼ਾਰਾਂ ਨੇ ਹਿੱਕ ਚੀਰੀ ਬੁਲਬੁਲ ਦਾ ਵੇਖ ਜੇਰਾ।

ਨ੍ਹੇਰੇ ਨੂੰ ਆਣ ਚੀਰੇ ਸੂਰਜ ਦੀ ਰੋਜ਼ ਲਾਲੀ
ਮਿਲਕੇ ਜੇ ਰਾਤ ਗੁਜ਼ਰੇ ਭਾਵੇ ਤਦੇ ਸਵੇਰਾ।

ਗੁਥਲੀ ‘ਚ ਨਾਗ ਕਾਲੇ ਕੀਲੇ ਤੇ ਪਾ ਲਵੇ ਹੈ
ਮਾਰੇ ਕੀ ਆਣ ਮੰਤਰ ਇਸ਼ਕੇ ਦਾ ਇਹ ਸਪੇਰਾ।

ਫੁੱਲਾਂ ਤੇ ਭੌਰ ਭੌਂਦਾ ਗੁਣਗੁਣ ਉਹ ਗੁਣ ਗਣਾਵੇ
ਏਸੇ ਤਰ੍ਹਾਂ ਐ ਮਹਿਰਮ ਬੁੱਲ੍ਹਾਂ ਤੇ ਨਾਮ ਤੇਰਾ।

ਨਾਗਾਂ ਨੂੰ ਬੀਨ ਭਾਵੇ ਜ਼ਹਿਰਾਂ ਨੂੰ ਮਾਤ ਕਰਦੀ
ਮਸਤੇ ਇਹ ਨਾਗ ਕਾਲੇ ਚਿਹਰੇ ਨੁੰ ਪਾਣ ਘੇਰਾ


ਪ੍ਰੋ. ਸ਼ਮਸ਼ੇਰ ਸਿੰਘ ਸੰਧੂ,ਕੈਲਗਰੀ

 
Top