ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ

gurpreetpunjabishayar

dil apna punabi
ਤੂੰ ਰੁੱਸੀ ਤੇ ਰੁੱਸ ਗਈ ਖੁਦਾਈ ਵੇ
ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ
ਤੇਰੇ ਹੱਥਾ ਦੀ ਮਹਿੰਦੀ ਅੇਸੀ ਗੂੜ੍ਹੀ ਚੜ੍ਹ ਗਈ
ਕਿ ਜੁਦਾਈ ਸਾਡੇ ਗਲ ਨਾਲ ਮੜ੍ਹ ਗਈ
ਜਿੰਦ ਰੋਵੇ ਦਿਲ ਪਾਂਉਦਾ ਏ ਦੁਹਾਈ
ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ
ਅੱਖ ਰੋਂਦੀ ਏ ਤੇ ਦਿਲ ਹੌਕੇ ਭਰਦੈ
ਹਾਇ ਵਿਛੋੜਿਆ ਤੋ ਡਾਢਾ ਦਿਲ ਡਰਦੈ
ਤੇਰੇ ਲੇਖੇ ਅਸਾਂ ਜਿੰਦੜੀ ਲਗਾਈ ਵੇ
ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ


ਲੇਖਕ ਗੁਰਪ੍ਰੀਤ
 
Top