ਤੇਰੇ ਨੈਣਾਂ ਦਾ ਮੈਂ ਸੁਪਨਾ


ਤੇਰੇ ਨੈਣਾਂ ਦਾ ਅੜੀਏ ਬਣ ਸੁਪਨਾ ਮੈਂ ਲੁਕ ਜਾਵਾਂ
ਨਾ ਬਿਖਰ ਜਾਵੇ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

ਜਦੋਂ ਖਾਬਾਂ ਵਿੱਚ ਆਵੇ ਤੈਨੂੰ ਮਸਤ ਬਣਾ ਜਾਵੇ
ਰਾਤੀਂ ਚੁੰਮ ਕੇ ਅਰਸ਼ਾਂ ਦੀ ਤੈਨੂੰ ਸੈਰ ਕਰ ਜਾਵੇ
ਤੇਰੀ ਨੀਂਦਰ ਟੁੱਟ ਜਾਵੇ ਰੱਬ ਮੰਨ ਕੇ ਝੁੱਕ ਜਾਵਾਂ
ਨਾ ਬਿਖਰ ਜਾਏ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

ਸਾਡੇ ਬੁੱਝਦੇ ਦੀਵਿਆਂ ਨੂੰ ਕੋਈ ਚਿਣਗ ਵਿਖਾ ਜਾ ਤੂੰ
ਸਾਡੇ ਦਿੱਲ ਦਿਆਂ ਨੇਹਰਿਆਂ ਨੂੰ ਆ ਕੇ ਰੁਸ਼ਨਾ ਜਾ ਤੂੰ
ਹੰਝੂ ਬਣ ਕੇ ਅੱਖੀਆਂ ਦਾ ਬੁੱਲੀਆਂ ਉੱਤੇ ਰੁੱਕ ਜਾਵਾਂ
ਨਾ ਬਿਖਰ ਜਾਏ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

ਤੇਰੀ ਸੋਚ ਦੇ ਖੰਭ ਲਾ ਕੇ ਅਸੀਂ ਅੰਬਰੀ ਚੜ ਜਾਈਏ
ਵਿੱਚ ਬੱਦਲਾਂ ਦੇ ਵੱਸ ਕੇ ਇੱਕ ਬੂੰਦ ‘ਚ ਜੜ ਜਾਈਏ
ਤੇਰੇ ਦਿੱਲ ਦੀਆਂ ਗਜ਼ਲਾਂ ਦੀ ਮੈਂ ਬਣ ਇੱਕ ਤੁੱਕ ਜਾਵਾਂ
ਨਾ ਬਿਖਰ ਜਾਏ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

ਬਣ ਨਾਗ ਮੈਂ ਜੁਲਫਾਂ ਦੇ ਗੋਰੇ ਮੁੱਖ ਨੂੰ ਚੁੰਮ ਲੈਂਦਾ
ਲੈ ਕੇ ਸ਼ਬਨਮ ਹੋਠਾਂ ਤੋਂ ਨਜ਼ਰਾਂ ਵਿੱਚ ਘੁੰਮ ਲੈਂਦਾ
ਤੇਰਾ ਸਾਥ ਅਗਰ ਛਡਾ ਉੱਸ ਦਿੰਨ ਮੈਂ ਮੁੱਕ ਜਾਵਾਂ
ਨਾ ਬਿਖਰ ਜਾਏ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

ਆਰ.ਬੀ.ਸੋਹਲ
 
Top