ਤੇਰੇ ਨਾਲ ਕੀਤਾ ਕਾਹਦਾ ਸੋਹਣੀਏ ਪਿਆਰ ਮੈਂ

gurpreetpunjabishayar

dil apna punabi
ਤੇਰੇ ਨਾਲ ਕੀਤਾ ਕਾਹਦਾ ਸੋਹਣੀਏ ਪਿਆਰ ਮੈਂ
ਗਲ ਵਿੱਚ ਪਾ ਲਿਆ ਏ ਕੰਡਿਆਂ ਦਾ ਹਾਰ ਮੈਂ
ਦਿਲੀ ਅਰਮਾਨ ਸਾਰੇ ਦਿਲ ਵਿੱਚ ਰਹਿ ਗਏ
ਬਣ ਬਣ ਹੰਝੂ ਮੇਰੀ ਅੱਖੀਆਂ ਚੋਂ ਵਹਿ ਗਏ
ਵੇਖ ਮੇਰੇ ਹਾਲ ਵਾਰੇ ਲੋਕ ਕੀ ਨੇ ਦਸਦੇ
ਅੰਬਰਾਂ ਤੋਂ ਵੇਖ ਚੰਨ ਤਾਰੇ ਵੀ ਨੇ ਹੱਸਦੇ
ਤੇਰੇ ਬਿਨਾ ਸੁੰਨਾ ਸੁੰਨਾ ਜਾਪਦਾ ਜਹਾਨ ਏ
ਤੇਰੇ ਬਿਨਾ ਦਿਲ ਵਾਲਾ ਜੰਗਲ ਵੀਰਾਨ ਏ,
ਤੇਰੇ ਬਿਨਾ ਜਾਪੇ ਜਿਵੇਂ ਕਾਇਨਾਤ ਸਾਰੀ ਥੰਮ ਗਈ,
ਨਾ ਚਾਹੁੰਦਿਆਂ ਇਹ ਜਾਪੇ ਰੇਤਾ ਮੁੱਠੀਆਂ ਚੋਂ ਲੰਘ ਗਈ
ਇਕੱਠਿਆਂ ਜੋ ਵੇਖੇ ਸਾਰੇ ਸੁਪਨੇ ਤੂੰ ਤੋੜ ਤੇ
ਉੱਡਣੇ ਤੋਂ ਪਹਿਲਾਂ ਖੰਭ ਬੋਟਾਂ ਦੇ ਮਰੋੜ ਤੇ
ਰੋ ਰੋ ਕੇ ਆਖੇ "ਗੁਰਪ੍ਰੀਤ" ਕੀਤੀ ਜਿੰਦਗੀ ਖਵਾਰ ਮੈਂ
ਤੇਰੇ ਨਾਲ ਕੀਤਾ ਕਾਹਦਾ ਸੋਹਣੀਏ ਪਿਆਰ ਮੈਂ
 
Top