ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂ

KARAN

Prime VIP
ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂ
ਪਾਵਾਂ ਭੋਰ ਕੇ ਰੋਜ਼ ਬੁਰਕੀਆਂ ਵੇ
ਖਬਰਾਂ ਦੱਸੇ ਜੇ ਤੇਰੀਆਂ ਡਾਕ ਵਾਲਾ
ਦਵਾਂ ਕੰਨਾਂ ਤੋ ਲਾਹ ਕੇ ਮੁਰ੍ਕੀਆਂ ਵੇ
ਤੇਰੇ ਜਾਣ ਪਿੱਛੋਂ ਗੁੱਤਾਂ ਗੁੰਦੀਆਂ ਨਾ'
ਨਾ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਵੇ
ਕਿੰਨੇ ਰੋਜ਼ ਹੋਏ ਚਰਨ ਵਿੱਛੜੀ ਨੂ
ਘਰੇ ਕੰਧਾ ਤੇ ਲੀਕਾਂ ਖੁਰਕੀਆਂ ਵੇ

By - Charan Likhari​
 
Top