UNP

ਤੇਰੀ ਹੋਂਦ ਦਾ ਬੂਟਾ ਲਾਇਆ ਅਸੀ

Go Back   UNP > Poetry > Punjabi Poetry

UNP Register

 

 
Old 05-Sep-2014
R.B.Sohal
 
ਤੇਰੀ ਹੋਂਦ ਦਾ ਬੂਟਾ ਲਾਇਆ ਅਸੀ

ਤੇਰੀ ਹੋਂਦ ਦਾ ਬੂਟਾ ਲਾਇਆ ਅਸੀ i
ਦਿੱਲ ਦੇ ਵਿਹੜੇ ਵਿੱਚ ਸਜਾਇਆ ਅਸੀਂ ,

ਯਾਦਾਂ ਦੀ ਛਾਂ ਹੁਣ ਗਾਵਾਂ ਗੀਤ ਤੇਰੇ ,
ਪੰਛੀ ਗਮਾਂ ਦਾ ਸਦਾ ਉਡਾਇਆ ਅਸੀਂ i

ਹਰ ਪੱਤੇ ਵਿੱਚ ਵੱਸਦਾ ਹੁਸਨ ਤੇਰਾ ,
ਨਾਲ ਸੱਜਰਾ ਪਿਆਰ ਵਟਾਇਆ ਅਸੀਂ i

ਸਲਾਮ ਕਣਾਂ ਨੂੰ ਜਿਸ ਤੋਂ ਉਪਜ ਤੇਰੀ ,
ਮੰਨ ਅੰਦਰ ਅਹਿਸਾਸ ਵਸਾਇਆ ਅਸੀਂ i

ਸਪਰਸ਼ ਤੇਰਾ ਸਦਾ ਮਹਿਸੂਸ ਹੋਇਆ ,
ਹਰ ਕੋਨਾ ਦਿੱਲ ਦਾ ਰੁਸ਼ਨਾਇਆ ਅਸੀਂ i

ਜ਼ਹਿਰੀ ਹਵਾ ਤੋਂ ਹੋਏ ਖੌਫ਼ ਸਾਨੂੰ ,
ਸ਼ੁਕਦੇ ਤੁਫਾਨਾਂ ਵਿੱਚ ਬਚਾਇਆ ਅਸੀਂ i

ਲੁਕੇ ਕੈਦੋ ਕਈ ਸੋਹਲ ਘਾਤ ਲਾਈ ,
ਨੈਣਾਂ ਵਿੱਚ ਤੈਨੂੰ ਛੁਪਾਇਆ ਅਸੀਂ i

ਆਰ.ਬੀ.ਸੋਹਲ

 
Old 07-Sep-2014
karan.virk49
 
Re: ਤੇਰੀ ਹੋਂਦ ਦਾ ਬੂਟਾ ਲਾਇਆ ਅਸੀ

vdiya likhya g

Post New Thread  Reply

« ਏਕਮ ਦਾ ਚੰਨ ਵੇਖ ਰਿਹਾ ਸੀ | ਜੇ ਤੂੰ ਇੱਕ ਵਾਰ ਤੱਕੇ ਅਸੀਂ ਸ਼ੁਕਰ ਮਨਾਈਏ »
X
Quick Register
User Name:
Email:
Human Verification


UNP