ਤੇਰੀ ਰਮਜ਼ ਦੇ ਅੱਗੇ

KARAN

Prime VIP
ਵੇ ਤੇਰੀ ਰਮਜ਼ ਦੇ ਅੱਗੇ, ਅਸੀਂ ਤਾਂ ਰਹਿ ਗਏ ਠੱਗੇ,
ਕਿ ਜਿਹੜੇ ਖੋਜ ਨੂੰ ਲੱਗੇ, ਕਿਸੇ ਨੂੰ ਕੱਖ ਨਾ ਲੱਭੇ . . . .

ਜੇ ਸਾਡੀ ਕੋਠੜੀ ਵੱਸੇਂ, ਤਾਂ ਸਾਥੋਂ ਦੂਰ ਕਿਉਂ ਨੱਸੇਂ?
ਨਾ ਰਸਤੇ ਆਉਣ ਦੇ ਦੱਸੇਂ, ਤੇ ਸਾਡੀ ਤੋਰ 'ਤੇ ਹੱਸੇਂ ! ! ! !

ਅਸੀਂ ਵੀ ਧਾਰ ਬੈਠੇ ਹਾਂ, ਨਹੀਂ ਹੁਣ ਵਾਸਤੇ ਪਾਉਣੇ,
ਵੇ ਜੇ ਤੂੰ ਇੰਝ ਹੀ ਰਹਿਣੈ, ਅਸੀਂ ਫਿਰ ਕਾਸਤੇ ਪਾਉਣੇ ? ? ? ?

ਤੇਰੀ ਇਸ ਬਦਮਿਜਾਜ਼ੀ ਨੂੰ, ਹੁੰਗਾਰਾ ਸਖਤ ਦੇਵਾਂਗੇ,
ਕਿ ਜੋ ਵੀ ਆ ਗਿਆ ਚੱਲ ਕੇ, ਉਸੇ ਨੂੰ ਤਖਤ ਦੇਵਾਂਗੇ.

writer - ਬਾਬਾ ਬੇਲੀ
 
Top