ਤੇਰੀ ਮਹਿਫ਼ਲ

ਤੇਰੀ ਮਹਿਫ਼ਲ ‘ਚੋਂ ਉਠ ਕੇ ਨਾ ਆਉਂਦਾ ਤਾਂ ਕੀ ਕਰਦਾ,
ਆਪਣੀ ਮੁਹੱਬਤ ਦੀ ਨਿਲਾਮੀ ਦੱਸ ਮੈਂ ਕਿੰਝ ਜਰਦਾ।
ਮੁੰਡਾ ਪਾਉਂਦਾ ਏ ਹਰ ਦਿਨ ਕੋਈ ਨਵਾਂ ਬਰਾਂਡ ਲੈ ਕੇ,
ਬਾਪੂ ਰਹਿੰਦਾ ਹਰ ਵੇਲੇ ਗਰੀਬੀ ਦੀ ਠੰਢ ਵਿੱਚ ਠਰਦਾ।
ਕੋਈ ਨਾ ਸਮਝਾਉਂਦਾ ਇਹਨਾਂ ਹੁਸਨ ਦੇ ਮਾਲਕਾਂ ਨੂੰ,
ਮੇਰੇ ਕਿਰਦਾਰ ‘ਤੇ ਹਰ ਚਿਹਰਾ ਇਲਜ਼ਾਮ ਧਰਦਾ।
ਗਰੀਬ ਤਰਸਦੇ ਰਹਿੰਦੇ ਨੇ ਉਸ ਦੀ ਇਕ ਬੂੰਦ ਲਈ,
ਤੇ ਉਹ ਰਹਿੰਦਾ ਏ ਅਮੀਰਾਂ ਦੇ ਘਰਾਂ ਉਤੇ ਵਰ੍ਹਦਾ।
ਬਾਪੂ ਦੇ ਸਿਰ ਹੈ ਕਰਜ਼ਾ ਤੇ ਮਾਂ ਰਹਿੰਦੀ ਏ ਬਿਮਾਰ,
ਹੁਣ ਤੇਰੇ ਤੋਂ ਜਿਆਦਾ ਮੈਨੂੰ ਫਿਕਰ ਰਹਿੰਦਾ ਏ ਘਰਦਾ।

-ਕਰਤਾਰ ਸਿੰਘ ਰੰਧਾਵਾ
 
pssidhu

Member
ਗਰੀਬ ਤਰਸਦੇ ਰਹਿੰਦੇ ਨੇ ਉਸ ਦੀ ਇਕ ਬੂੰਦ ਲਈ,
ਤੇ ਉਹ ਰਹਿੰਦਾ ਏ ਅਮੀਰਾਂ ਦੇ ਘਰਾਂ ਉਤੇ ਵਰ੍ਹਦਾ।
ਬਾਪੂ ਦੇ ਸਿਰ ਹੈ ਕਰਜ਼ਾ ਤੇ ਮਾਂ ਰਹਿੰਦੀ ਏ ਬਿਮਾਰ,
ਹੁਣ ਤੇਰੇ ਤੋਂ ਜਿਆਦਾ ਮੈਨੂੰ ਫਿਕਰ ਰਹਿੰਦਾ ਏ ਘਰਦਾ।
kammmmmal da likhiya a
 
Top