ਤੇਰੀਆਂ ਤਾ ਵਿਦਵਾਨ ਦੋਸਤਾ ਬਾਤਾਂ ਹੀ ਹੋਰ ਨੇ

ਤੇਰੀਆਂ ਤਾ ਵਿਦਵਾਨ ਦੋਸਤਾ ਬਾਤਾਂ ਹੀ ਹੋਰ ਨੇ
ਭੇਜੀਆਂ ਸਾਡੇ ਵੱਲ ਨੂੰ ਸੋਗਾਤਾ ਹੀ ਹੋਰ ਨੇ

ਬੜਾ ਫਰਕ ਹੁੰਦਾ ਚਾਨਣ ਵਿੱਚ ਤੁਰਨ ਦਾ
ਸਾਡੇ ਸਿਰਾਂ ਤੋ ਲੰਗੀਆ ਰਾਤਾਂ ਹੀ ਹੋਰ ਨੇ
ਬੰਗਲਿਆ ਵਿੱਚ ਬੈਠ ਕੌਣ ਕਿੱਦਾ ਗੱਲ ਸਾਡੀ ਲਿਖੇਗਾ

ਨਹਿਰਾ ਦੇ ਪੁਲਾਂ ਤੇ ਮਿਲਦੀਆਂ ਦਾਤਾ ਹੀ ਹੋਰ ਨੇ
ਸਾਡੇ ਮਰਨ ਉੱਤੇ ਤਾ ਸੱਥਰ ਵੀ ਨਾ ਵਿਛਿਆ

ਦੁਸ਼ਮਣ ਦੇ ਘਰ ਲੱਗੀਆ ਕਨਾਤਾਂ ਹੀ ਹੋਰ ਨੇ
ਅਸੀਂ ਤਾ ਪੈਦਾ ਹੋਏ ਹਾਂ ਬਸ ਲੜਨ , ਮਰਨ ਤੇ ਮਾਰਨ ਨੂੰ

ਜੋ ਤਖਤਾਂ ਮੂਹਰੇ ਝੁਕਦੀਆ ਉਹ ਜਾਤਾਂ ਹੀ ਹੋਰ ਨੇ
ਕੱਚੀਆ ਨਾ ਕੱਚ ਵਂਗੜੀਆ, ਕੀ ਟੁੱਟਾਂਗੇ ਹੱਥ ਲੱਗਿਆ

"khalsa" ਜਿਨਾਂ ਤੋ ਬਣਿਆ ਹਾਂ ਉਹ ਧਾਤਾਂ ਹੀ ਹੋਰ ਨੇ..​

 
Top