ਤੇਰਾ ੳਥੇ ਹੋਣਾ ਤਾ ਜਰੂਰ ਬਣਦਾ

jaggi37

Member
ਜਿਥੋਂ ਜਿਥੋਂ ਮੈਨੂੰ ਕਿਤੇ ਜ਼ਿੰਦਗੀ ਦਾ ਰਸ ਲੱਭੇ
ਜਿਥੇ ਜਿਥੇ ਹਨੇਰਾ ਲਗੇ ਨੂਰ ਬਣਦਾ ,
ਤੇਰਾ ੳਥੇ ਹੋਣਾ ਤਾ ਜਰੂਰ ਬਣਦਾ !

ਅਖੀਆਂ ਸਜੌਣ ਵਾਲੇ ਦਰਦਾਂ ਦਾ ਕੋਈ ਟੋਟਾ ,
ਜਦੋ ਕਦੇ ਨੈਣਾਂ ਦਾ ਸਰੂਰ ਬਣਦਾ ,
ਤੇਰਾ ੳਥੇ ਹੋਣਾ ਤਾ ਜਰੂਰ ਬਣਦਾ !

ਥੋੜੇ ਬਹੁਤੇ ਫੁੱਲ ਤਾਂ ਹਰੇਕ ਥਾਂ ਈ ਖਿਲਦੇ ਨੇ ,
ਥੋੜੇ ਬਹੁਤੇ ਦੁਖ ਵੀ ਹਰੇਕ ਨੂੰ ਈ ਮਿਲਦੇ ਨੇ
ਪਰ ਸੀਨੇ ਵਿਚ ਸਦੀਆਂ ਤੋਂ ਦਬੀਆਂ ਅਮਾਨਤਾਂ ਚੋਂ
ਜਦੋਂ ਕੋਈ ਕੋਲਾ ਕੋਹਿਨੂਰ ਬਣਦਾ,
ਤੇਰਾ ੳਥੇ ਹੋਣਾ ਤਾ ਜਰੂਰ ਬਣਦਾ !

ਜ਼ਿੰਦਗੀ ਤਾਂ ਭੱਖਦੀਆਂ ਲਕੜਾਂ ਦੇ ਵਾਂਗਰਾਂ
ਬੀਤ ਚਲੀ ਧੁਖਦੀਆਂ ਲਕੜਆਂ ਦੇ ਵਾਂਗਰਾਂ
ਮੰਨ ਲੈ ਜੇ ਕਿਤੇ ਮੁੱਲ ਪੈ ਜਾਏ ਜਹਾਨ ਵਿਚ ,
ਤੇਰਾ ਏ ਦੀਵਾਨਾ ਮਸ਼ਹੂਰ ਬਣਦਾ ,
ਤੇਰਾ ੳਥੇ ਹੋਣਾ ਤਾ ਜਰੂਰ ਬਣਦਾ !
 

kit walker

VIP
Staff member
ਜ਼ਿੰਦਗੀ ਤਾਂ ਭੱਖਦੀਆਂ ਲਕੜਾਂ ਦੇ ਵਾਂਗਰਾਂ
ਬੀਤ ਚਲੀ ਧੁਖਦੀਆਂ ਲਕੜਆਂ ਦੇ ਵਾਂਗਰਾਂ
ਮੰਨ ਲੈ ਜੇ ਕਿਤੇ ਮੁੱਲ ਪੈ ਜਾਏ ਜਹਾਨ ਵਿਚ ,
ਤੇਰਾ ਏ ਦੀਵਾਨਾ ਮਸ਼ਹੂਰ ਬਣਦਾ ,
ਤੇਰਾ ੳਥੇ ਹੋਣਾ ਤਾ ਜਰੂਰ ਬਣਦਾ !
 
Top