ਤੇਰਾ ਕਮਾਲ

Saini Sa'aB

K00l$@!n!
ਮੈਂ ਜਿਹੜੇ ਰਾਹ ਤੇ ਵੇਖਾਂ ;ਤੇਰਾ ਕਮਾਲ ਵੇਖਾਂ
ਤੇਰੇ ਬਗੈਰ ਜੀਵਨ ਹਰਪਲ ਮੁਹਾਲ ਦੇਖਾਂ.
ਪੁਰ੍ਨੂਰ ਤੇਰਾ ਚਿਹਰਾ ਤੇਰੀ ਕਾਫੀਅਤ ਕਿਆ ਕਹਨੇ
ਹਰਦਿਲ ਅਜੀਜ ਤੇਰਾ ਜਲਵਾ ਜਲਾਲ ਦੇਖਾਂ
ਤੂੰ ਚਾਦਨੀ ਦਾ ਚਾਨਣ ;ਤੂੰ ਸੇਕ ਸੂਰਜਾਂ ਦਾ;
ਤੇ ਜੁਗ੍ਨੁਆਂ ਨੂੰ ਤੇਰੇ ਸਦਕੇ ਮਸ਼ਾਲ ਦੇਖਾਂ .
ਤੂੰ ਪਾਉਣ ਹੈ ਰੁਮਕਦੀ ,ਠੰਡੀ ਲਹਰ ਤੋਂ ਸੀਤਲ
ਮੈਂ ਸਾਗਰਾਂ ਦੇ ਵਿੱਚ ਵੀ ਤੇਰੀ ਉਛਾਲ ਵੇਖਾਂ .
ਜੀ-ਦਾਰ ਦੇ ਵਿੱਚ ਤੂੰ ਹੈਂ ਤੂੰ ਹੈ ਬੇਜਾਨ ਅੰਦਰ ;
ਹਰ ਸ਼ੈ ਤੇਰੀ ਇਬਾਦਤ ਦੀ ਮੈਂ ਭਿਆਲ ਵੇਖਾਂ.
ਛਾਨਾਂ ਮੈਂ ਸ਼ਬਦ ਜੰਗਲ ਦਾ ਪੱਤਾ ਪੱਤਾ ਫਿਰ ਵੀ
ਤੇਰੇ ਮੇਚ ਦਾ ਨਾ ਲਭਦਾ ਲੱਖ ਸ਼ਬਦ ਭਾਲ ਵੇਖਾਂ.
ਤੇਰੇ ਕਰਮ ਦੀ ਸੁਨ ਕੇ ਆਖਾਂ ਮੈਂ ਆਪਣੀ ਰੂਹ ਨੂੰ ;
ਤੇਰੇ ਦਰ ਤੇ ਅਰਜ਼ ਵਾਲਾ ਮੈਂ ਦੀਪ ਬਾਲ ਵੇਖਾਂ
ਦੀਪ ਜੀਰਵੀ

ਕਵਿਤਾਵਾਂ —​
 
Top