ਤੇਈ ਮਾਰਚ ਉੱਨੀ ਸੌ ਇੱਕਤੀ

ਤੇਈ ਮਾਰਚ ਉੱਨੀ ਸੌ ਇੱਕਤੀ ਦਾ ਦਿਨ ਵਈ
ਫਾਂਸੀ ਦੇ ਤਖਤੇ ਨੇ ਤਿੰਨਾਂ ਦੇ ਪੈਰ ਲਏ ਮਿਣ ਵਈ
ਜਦੋਂ ਹੱਸਦੇ ਹੱਸਦੇ ਆ ਸੀ ਇੱਕਠੇ ਹੀ ਖੜ੍ਹ ਗਏ, ਹਾਂ ਇੱਕਠੇ ਖੜ੍ਹ ਗਏ
ਰਾਜਗੁਰੂ, ਸੁਖਦੇਵ, ਭਗਤ ਸਿੰਘ ਫਾਂਸੀ ਚੜ੍ਹ ਗਏ.....

ਦੇਸ ਦੀ ਸੇਵਾ ਕਰਦਿਆਂ ਓਹਨਾਂ ਜਿੰਦਗੀ ਵਾਰੀ
ਲਾੜੀ ਮੌਤ ਵਿਆਹ ਲਈ ਜਿਹੜੀ ਲੱਗੀ ਪਿਆਰੀ
ਸੂਰੇ ਭਰੇ ਸੀ ਅਣਖ ਦੇ ਅੱਗੇ ਜੁਲਮ ਦੇ ਅੜ੍ਹ ਗਏ, ਹਾਂ ਜੁਲਮ ਦੇ ਅੜ੍ਹ ਗਏ
ਰਾਜਗੁਰੂ, ਸੁਖਦੇਵ, ਭਗਤ ਸਿੰਘ ਫਾਂਸੀ ਚੜ੍ਹ ਗਏ.....

ਯੋਧਿਆਂ ਦੀ ਕੁਰਬਾਨੀ ਨੂੰ ਨਾ ਕਦੀ ਵੀ ਭੁਲੀਏ
ਬਣ ਕੇ ਝੰਡਾ ਦੇਸ ਦਾ ਹਰ ਕੋਨੇ ਝੁੱਲੀਏ
ਦਿਲ ਸਾਡੇ ਕੁਲਵਿੰਦਰਾ ਵਿੱਚ ਯਾਦ ਓਹ ਜੜ੍ਹ ਗਏ, ਯਾਦ ਓਹ ਜੜ੍ਹ ਗਏ
ਰਾਜਗੁਰੂ, ਸੁਖਦੇਵ, ਭਗਤ ਸਿੰਘ ਫਾਂਸੀ ਚੜ੍ਹ ਗਏ.....

ਜੈ ਹਿੰਦ, ਸਾਡੇ ਦੇਸ ਦੀ ਸਾਨ ਰਾਜਗੁਰੂ, ਸੁਖਦੇਵ, ਭਗਤ ਸਿੰਘ ਸਾਡਾ ਵਿਰਸਾ, ਸਾਡੀ ਅਣਖ ਦਾ ਤਾਜ਼ ਜਿਹਨਾਂ ਨੇ ਅੱਜ ਦੇ ਦਿਨ ਸਾਡੇ ਲਈ ਆਪਣੀਆਂ ਜਾਨਾਂ ਹੱਸ ਹੱਸ ਕੁਰਬਾਨ ਕੀਤੀਆਂ, ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਦਾ ਆਪਣੇ ਸੀਨੇ ਨਾਲ ਲਾ ਕੇ ਰੱਖੀਏ, ਉਹਨਾਂ ਲਈ ਲਿਖੀਆਂ ਚੰਦ ਲਾਈਨਾਂ ਨੂੰ ਪੜ੍ਹ ਕੇ ਆਪਣਾ ਕਮਿੰਟ ਜਰੂਰ ਕਰਿਓ
ਧੰਨਵਾਦ
ਸਿੰਘ ਕੁਲਵਿੰਦਰ
 
Top