ਤੂੰ ਜੇ ਹੁੰਦੀ ਮੇਰੇ ਨਾਲ

Singh-a-lion

Prime VIP
ਰਾਤ ਚੜਦੀ ਰਹੀ ਦੀਵਾ ਜਰਦਾ ਰਿਹਾ
ਹੌਲੀ ਹੌਲੀ ਆਈ ਮੌਤ ਮਰਦਾ ਰਿਹਾ

ਖੂਬ੍ਸੂਰਤ ਉਚੇ ਬੰਗਲੇ ਸਾਮਣੇ
ਮੰਗਤਾ ਵਿਚ ਲੀਰਾਂ ਰਾਤ ਠਰਦਾ ਰਿਹਾ

ਜਦ ਦੇਵੇ ਛਪਰ ਹੈ ਫਾੜ ਦੇਵੇ, ਤਾਂ ਹੀ
ਟੁੱਟੀ ਝੁੱਗੀ ਚ ਪਾਣੀ ਸੀ ਹੜ ਦਾ ਰਿਹਾ

ਜੋ ਤੁਰਿਆ ਹੈ ਮਾਂ ਬੋਲੀ ਅਪਣੀ ਭੁਲਾ
ਘਾਟ ਦਾ ਤੇ ਨ ਹੀ ਅਪਣੇ ਘਰ ਦਾ ਰਿਹਾ

ਬੇਮੁਲੀਆ ਜੰਗਾ ਜਿੱਤਦਾ ਮੈਂ ਰਿਹਾ
ਜਿੱਥੇ ਜਿਤਨਾ ਸੀ ਮੈ ਉੱਥੇ ਹਰਦਾ ਰਿਹਾ

ਤੂੰ ਜੇ ਹੁੰਦੀ ਮੇਰੇ ਨਾਲ ਗਲ ਹੋਰ ਸੀ
ਤੇਰੀ ਯਾਦ ਨਾਲ ਵੀ ਮੇਰਾ ਸਰਦਾ ਰਿਹਾ !!!
 
ਬੇਮੁਲੀਆ ਜੰਗਾ ਜਿੱਤਦਾ ਮੈਂ ਰਿਹਾ
ਜਿੱਥੇ ਜਿਤਨਾ ਸੀ ਮੈ ਉੱਥੇ ਹਰਦਾ ਰਿਹਾ
 
Top