ਤੂੰ ਆਉਣੇਂ ਵਾਲੀ ਬਣ ਨੀਂ

PENDU

Elite
ਤੂੰ ਆਉਣੇਂ ਵਾਲੀ ਬਣ ਨੀਂ ਸਭ ਉਲਾਹਮੇਂ ਲਾਹ ਦਿਆਂਗੇ,
ਸਾਰੇ ਸੈਲਮੇ ਦੀਆਂ ਗਲੀਆਂ ਦੇ ਵਿੱਚ ਕਲੀ ਪਵਾ ਦਿਆਂਗੇ,

ਤੇਰੇ ਪੈਰ ਨਾਂ ਮੈਲੇ ਹੋਵਣ ਲਾਹ ਕੇ ਖੱਲ ਵਿਛਾ ਦਿਆਂਗੇ,
ਖੁਸ਼ੀਆਂ ਦੇ ਅੱਥਰੂ ਡੋਲ-ਡੋਲ ਰਾਹੀਂ ਛਿੜਕਾ ਦਿਆਂਗੇ,

ਮਨਿਸਟਰੀ ਕੋਟੇ ਦੇ ਵਿੱਚ ਤੇਰਾ ਵੀਜ਼ਾ ਲਵਾ ਦਿਆਂਗੇ,
ਨੀਂ ਉਬਾਮਾਂ ਕਰੂ ਸਵਾਗਤ ਪੱਕੀ ਡਿਊਟੀ ਲਾ ਦਿਆਂਗੇ,

ਹਰ ਇੱਕ Exit ਉੱਤੇ ਵੈਲ-ਕਮ ਲਿਖਾ ਦਿਆਂਗੇ,
ਤੇਰੇ ਲਈ ਕਮਲਾ ਏ ਸੁਖਪਾਲ ਨੀਂ ਸਾਰੇ ਢੋਲ ਵਜਾ ਦਿਆਂਗੇ,

ਤੂੰ ਆਉਣੇਂ ਵਾਲੀ ਬਣ ਨੀਂ ਸਭ ਉਲਾਹਮੇਂ ਲਾਹ ਦਿਆਂਗੇ,,,


By: Sukhpal Aujla
 
Top